All Latest NewsGeneralNews FlashPunjab News

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵੱਖ-ਵੱਖ ਵਿਸ਼‍ਿਆਂ ਦੀਆਂ ਸੈਂਕੜੇ ਸੀਟਾਂ ਖਾਲੀ! 4161 ਭਰਤੀ ਦੀਆਂ ਰਹਿੰਦੀਆਂ ਵੇਟਿੰਗ ਲਿਸਟਾਂ ਜਾਰੀ ਕਰਨ ਦੀ ਮੰਗ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

4161 ਮਾਸਟਰ ਕੇਡਰ ਭਰਤੀ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਸਮਿਆਂ ਦੌਰਾਨ ਵੇਟਿੰਗ ਲਿਸਟਾਂ ਜਾਰੀ ਵੀ ਕੀਤੀਆਂ ਗਈਆਂ ਹਨ। ਪਰੰਤੂ ਅਜੇ ਵੀ ਵੱਖ ਵੱਖ ਵਿਸ਼ੇ ਦੀਆਂ ਕਾਫ਼ੀ ਸੀਟਾਂ ਖਾਲੀ ਪਈਆਂ ਹਨ।

ਜਿਹੜੀਆਂ ਕੇ ਅਗਲੇ ਵੇਟਿੰਗ ਵਾਲੇ ਉਮੀਦਵਾਰਾਂ ਨੂੰ ਦਿੱਤੀਆਂ ਜਾਣੀਆਂ ਹਨ। 4161 ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਰਸ਼ਪਾਲ ਜਲਾਲਾਬਾਦ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕੇ ਯੂਨੀਅਨ ਦੀ ਪਹਿਲੇ ਦਿਨ ਤੋਂ ਹੀ ਇਹ ਮੰਗ ਰਹੀ ਹੈ ਕਿ 4161 ਦੀ ਇੱਕ ਇੱਕ ਸੀਟ ਭਰੀ ਜਾਵੇ।

ਜਦ ਕਿ ਅਜੇ ਵੀ ਵੱਖ ਵੱਖ ਵਿਸ਼ਿਆਂ ਦੀਆਂ ਕਾਫ਼ੀ ਪੋਸਟਾਂ ਖਾਲੀ ਪਈਆਂ ਹਨ, ਜਿਹੜੀਆਂ ਕੇ ਸਰਕਾਰ ਨੂੰ ਬਿਨਾ ਕਿਸੇ ਦੇਰੀ ਦੇ ਪਹਿਲ ਦੇ ਅਧਾਰ ਤੇ ਭਰਨੀਆਂ ਚਾਹੀਦੀਆਂ ਹਨ।

ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਦੀਆਂ ਬੈਕਲੋਗ ਦੀਆਂ 33 ਅਸਾਮੀਆਂ ਜੋ ਕਿ 4161 ਭਰਤੀ ਦੇ ਇਸ਼ਤਿਹਾਰ ਦੇ ਤਹਿਤ ਹੀ ਆਈਆਂ ਸਨ, ਹਜੇ ਵੀ ਲੰਬਿਤ ਪਈਆਂ ਹਨ। ਜਿਹਨਾਂ ਨੂੰ ਜਲਦੀ ਤੋਂ ਜਲਦੀ ਡੀ ਰਿਜ਼ਰਵ ਕਰਕੇ ਅਗਲੇ ਉਮੀਦਵਾਰਾਂ ਨੂੰ ਦਿੱਤੀਆਂ ਜਾਣ।

ਯੂਨੀਅਨ ਆਗੂਆਂ ਨੇ ਉਮੀਦ ਜਤਾਈ ਕੇ ਸਰਕਾਰ ਜਲਦੀ 4161 ਭਰਤੀ ਦੀ ਇੱਕ ਇੱਕ ਸੀਟ ਭਰਕੇ ਇਸ ਭਰਤੀ ਨੂੰ ਪੂਰੀ ਪੂਰਾ ਕਰੇਗੀ। ਇਸ ਮੌਕੇ ਤੇ ਆਦਿ ਯੂਨੀਅਨ ਆਗੂ ਲਵੀ ਢਿੰਗੀ , ਮਾਲਵਿੰਦਰ ਬਰਨਾਲਾ, ਜਗਸੀਰ ਕੋਟਕਪੂਰਾ ਹਾਜ਼ਰ ਸਨ।

 

Leave a Reply

Your email address will not be published. Required fields are marked *