Punjab News- ਸੈਸ਼ਨ ‘ਚ ਆਹ ਕੀ ਬੋਲ ਗਈ AAP ਵਿਧਾਇਕਾ- ਅਖੇ, ‘ਪੰਜਾਬ ‘ਚ ਆਏ ਹੜ੍ਹਾਂ ਲਈ ਮੌਸਮ ਵਿਭਾਗ ਦੀਆਂ ਗ਼ਲਤ ਭਵਿੱਖਬਾਣੀਆਂ ਜ਼ਿੰਮੇਵਾਰ’
Punjab News- ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਨਕੋਦਰ ਤੋਂ AAP MLA ਇੰਦਰਜੀਤ ਕੌਰ ਮਾਨ ਨੇ ਹੜ੍ਹਾਂ ਲਈ ਕੇਂਦਰ ਸਰਕਾਰ ਦੀ ਏਜੰਸੀ ਆਈ.ਐਮ.ਡੀ. ਦੀ ਗਲਤ ਮੌਸਮ ਭਵਿੱਖਬਾਣੀ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਜੇ ਭਵਿੱਖਬਾਣੀ ਸਹੀ ਹੁੰਦੀ ਤਾਂ ਹੜ੍ਹਾਂ ਨਾਲ ਬਿਹਤਰ ਢੰਗ ਨਾਲ ਨਜਿੱਠਿਆ ਜਾ ਸਕਦਾ ਸੀ।
ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ 23 ਜ਼ਿਲ੍ਹਿਆਂ ਦੇ 2,565 ਪਿੰਡ ਪ੍ਰਭਾਵਿਤ ਹੋਏ, 5 ਲੱਖ ਏਕੜ ਤੋਂ ਵੱਧ ਫ਼ਸਲ ਅਤੇ 2.5 ਲੱਖ ਪਸ਼ੂਧਨ ਤਬਾਹ ਹੋਇਆ ਹੈ।
ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਪਹਿਲੀਆਂ ਸਰਕਾਰਾਂ ਤੋਂ ਸਵਾਲ ਪੁੱਛੇ ਜਾਣ, ਜਿਨ੍ਹਾਂ ਨੇ ਡਰੇਨਾਂ ਦੀ ਸਫ਼ਾਈ ਦੇ ਨਾਂ ‘ਤੇ ਸਿਰਫ਼ ਮਾਈਨਿੰਗ ਕੀਤੀ।
ਇੰਦਰਜੀਤ ਕੌਰ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਣਜੀਤ ਸਾਗਰ ਡੈਮ ਬਾਰੇ ਦਿੱਤੇ ਬਿਆਨ ‘ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਜਦੋਂ ਡੇਰਾ ਬਾਬਾ ਨਾਨਕ ਵਿੱਚ ਹੜ੍ਹ ਪਹਿਲਾਂ ਹੀ ਆ ਚੁੱਕਿਆ ਸੀ, ਉਸ ਸਮੇਂ ਰਣਜੀਤ ਸਾਗਰ ਡੈਮ ਵਿੱਚੋਂ ਸਿਰਫ਼ 2.15 ਲੱਖ ਕਿਊਸਿਕ ਪਾਣੀ ਛੱਡਿਆ ਗਿਆ।
ਉਨ੍ਹਾਂ ਸਵਾਲ ਕੀਤਾ ਕਿ ਬਾਹਰਲੀਆਂ ਨਦੀਆਂ-ਨਾਲਿਆਂ ਤੋਂ ਆਏ 11 ਲੱਖ ਕਿਊਸਿਕ ਪਾਣੀ ਨੂੰ ਰੋਕਣ ਵਾਲਾ ਕੌਣ ਸੀ।

