Punjab News: ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਲਈ ਬਜਟ ਜਾਰੀ – ਮੈਡਮ ਛੀਨਾ
Punjab News
ਅੱਜ ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੀ ਮੀਟਿੰਗ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਡਾਇਰੈਕਟਰ ਮੈਡਮ ਸ੍ਰੀਮਤੀ ਸ਼ੀਨਾ ਅਗਰਵਾਲ ,ਡਿਪਟੀ ਡਾਇਰੈਕਟਰ ਸ਼੍ਰੀ ਕੁਲਵਿੰਦਰ ਸਿੰਘ ਜੀ ਨਾਲ ਸਰਵ ਆਂਗਣਵਾੜੀ ਯੂਨੀਅਨ ਦੇ ਚਾਰ ਮੈਂਬਰੀ ਵਫ਼ਦ ਨਾਲ ਆਨਲਾਈਨ ਹੋਈ।
ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੇ ਵੱਲੋਂ 1 ਅਕਤੂਬਰ ਨੂੰ ਪੂਰੇ ਪੰਜਾਬ ਦੇ ਜ਼ਿਲਾ ਪ੍ਰੋਗਰਾਮ ਦਫਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਧਰਨੇ ਦੌਰਾਨ ਡਾਇਰੈਕਟਰ ਮੈਡਮ ਵੱਲੋਂ ਡੀ ਪੀ ਓ ਅੰਮ੍ਰਿਤਸਰ ਰਾਹੀਂ ਦੋ ਦਿਨ ਵਿੱਚ ਬਜਟ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਜੋ ਕਿ ਅੱਜ ਪੂਰਾ ਕੀਤਾ ਗਿਆ ਹੈ,ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਵੀਡੀਓ ਕਾਨਫਰਸ ਰਾਹੀਂ ਮੀਟਿੰਗ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ ਦੇ ਨਾਲ ਹੋਈ ।ਜਿਸ ਵਿੱਚ ਸੈਂਟਰ ਦੇ ਬਜਟ ਬਜਟ ਦੀ ਚਿੱਠੀ ਦਿੱਤੀ ਗਈ ਅਤੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ।
ਉਹਨਾਂ ਇਹ ਵੀ ਦੱਸਿਆ ਕਿ ਰੋਸ਼ ਪ੍ਰਦਰਸ਼ਨ ਇਕ ਤਰੀਕ ਨੂੰ ਕੀਤਾ ਗਿਆ ਸੀ ਉਸ ਦੀ ਬਦੌਲਤ ਵਿਭਾਗ ਵੱਲੋਂ ਮਾਣ ਭੱਤੇ ਦਾ ਬਜਟ ਅੱਜ ਦੋ ਮਹੀਨੇ ਦਾ ਰਿਲੀਜ਼ ਕੀਤਾ ਗਿਆ ਹੈ ਜੋ ਕਿ ਸਰਵ ਯੂਨੀਅਨ ਦੀ ਬਹੁਤ ਵੱਡੀ ਜਿੱਤ ਹੈ। ਮੀਟਿੰਗ ਦੌਰਾਨ ਯੂਨੀਅਨ ਵੱਲੋਂ ਮੰਗ ਰੱਖੀ ਗਈ ਕਿ ਪੂਰੇ ਛੇ ਮਹੀਨੇ ਦਾ ਸੈਂਟਰ ਦਾ ਬਜਟ ਰਿਲੀਜ਼ ਕੀਤਾ ਜਾਵੇ। ਮੈਡਮ ਵੱਲੋਂ ਦੱਸਿਆ ਗਿਆ ਕਿ ਚਾਰ ਮਹੀਨਿਆ ਦਾ ਬਜਟ ਇਕ ਹਫ਼ਤੇ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ,ਇਸ ਦੇ ਨਾਲ ਹੀ ਪੀਐਮਵੀਵਾਏ ਦਾ ਇਨਸੈਂਟਿਵ ਤੇ ਸੀਬੀਈ ਦਾ ਬਜਟ ਵੀ ਰਿਲੀਜ਼ ਕੀਤਾ ਜਾਵੇਗਾ । ਸ਼ਹਿਰੀ ਸੈਂਟਰਾਂ ਦੇ ਕਿਰਾਏ ਦਾ ਛੇ ਮਹੀਨਿਆਂ ਦਾ ਬਜਟ ਵੀ ਇਕ ਹਫ਼ਤੇ ਦੇ ਅੰਦਰ ਜਾਰੀ ਕੀਤਾ ਜਾਵੇਗਾ ।
ਯੂਨੀਫਾਰਮ ਭੱਤਾ ਵੀ ਕੱਲ੍ਹ ਤੱਕ ਜਾਰੀ ਕੀਤਾ ਜਾਵੇਗਾ ਇਹ ਮੰਗਾਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਵੱਲੋਂ ਰੱਖੀਆਂ ਗਈਆਂ। ਪੰਜਾਬ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਂਗਣਵਾੜੀ ਵਰਕਰਾਂ ਨੂੰ ਆਨਲਾਈਨ ਕੰਮ ਕਰਨ ਲਈ ਮੋਬਾਈਲ ਫੋਨ ਦੋ ਮਹੀਨਿਆ ਵਿੱਚ ਦਿੱਤੇ ਜਾਣਗੇ,ਮੋਬਾਈਲ ਭੱਤਾ ਵੀ ਦੋ ਦਿਨ ਤੱਕ ਜਾਰੀ ਕੀਤਾ ਜਾਵੇਗਾ,ਮੋਬਾਇਲ ਫੋਨ ਲਈ ਦਿੱਤਾ ਜਾਣ ਵਾਲਾ ਡਾਟਾ ਪੈਕੇਜ ਵੀ ਵਧਾ ਕੇ ਡਬਲ ਕੀਤਾ ਜਾਵੇਗਾ,ਡਾਇਰੈਕਟਰ ਮੈਡਮ ਨੇ ਦੱਸਿਆ ਕਿ ਚਾਰ ਮਹੀਨੇ ਦਾ ਪੈਂਡਿੰਗ ਸੈਂਟਰ ਫੰਡ ਇਕ ਹਫ਼ਤੇ ਵਿੱਚ ਜਾਰੀ ਕੀਤਾ ਜਾਵੇਗਾ।
ਅਗਲੇ ਹਫਤੇ ਰਿਲੀਜ ਕਰ ਦਿੱਤਾ ਜਾਏਗਾ ਨਾਲ ਦੀ ਨਾਲ ਸੈਂਟਰਾਂ ਦੇ ਕਿਰਾਏ ਅਤੇ ਸੀਬੀਈ ਦਾ ਬਜਟ ਵੀ ਰਿਲੀਜ ਕਰ ਦਿੱਤਾ ਜਾਏਗਾ । ਯੂਨੀਅਨ ਵੱਲੋਂ ਇਹ ਵੀ ਮੰਗ ਰੱਖੀ ਗਈ ਕੀ ਕੁਝ ਬਲਾਕਾਂ ਵਿੱਚ ਫੀਡ ਸੈਂਟਰ ਟੂ ਸੈਂਟਰ ਨਹੀਂ ਆ ਰਹੀ । ਫੀਡ ਨੂੰ ਸੈਂਟਰ ਟੂ ਸੈਂਟਰ ਭੇਜਣਾ ਯਕੀਨੀ ਬਣਾਇਆ ਜਾਵੇ। ਮਾਨ ਸਰਕਾਰ ਦੁਆਰਾ ਚੋਣਾਂ ਦੌਰਾਨ ਕੀਤਾ ਗਿਆ ਮਾਣ ਭੱਤਾ ਡਬਲ ਕਰਨ ਦਾ ਵਾਅਦਾ ਵੀ ਜਲਦ ਹੀ ਪੂਰਾ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਜੀ ਨਾਲ ਜਲਦ ਤੋ ਜਲਦ ਮੀਟਿੰਗ ਕਰਵਾਈ ਜਾਵੇ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ।
ਮੈਡਮ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਹੈਲਪਰ ਦੀ ਭਰਤੀ 12 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ, ਸੁਪਰਵਾਈਜਰ ਦੀ ਭਰਤੀ ਦੀ ਪ੍ਰਕਿਰਿਆ ਇਕ ਮਹੀਨੇ ਤੱਕ ਸ਼ੁਰੂ ਕੀਤੀ ਜਾਵੇਗੀ,ਮੋਬਾਈਲ ਫੋਨ ਦੋ ਮਹੀਨੇ ਤੱਕ ਦਿੱਤੇ ਜਾਣਗੇ,ਵਰਦੀ ਦਾ ਭੱਤਾ ਇਸ ਹਫ਼ਤੇ ਵਿੱਚ ਜਾਰੀ ਕੀਤਾ ਜਾਵੇਗਾ ,ਪੰਜਾਬ ਵਿੱਚ ਜਿਸ ਵੀ ਸੀਡੀਪੀਓ ਵੱਲੋਂ ਫੀਡ ਸੈਂਟਰਾਂ ਵਿੱਚ ਨਹੀਂ ਭੇਜੀ ਜਾਂਦੀ ਉਹਨਾਂ ਦੀ ਜਾਣਕਾਰੀ ਮੰਗੀ ਗਈ ।ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ,ਮੀਟਿੰਗ ਵਿੱਚ ਜਨਰਲ ਸਕੱਤਰ ਹਰਪ੍ਰੀਤ ਕੌਰ,ਕੈਸ਼ੀਅਰ ਹਰਪ੍ਰੀਤ ਕੌਰ ਸਾਰੰਗਰਾ,ਪ੍ਰੈਸ ਸਕੱਤਰ ਮਧੂ ਕੁਮਾਰੀ ਵੱਲੋਂ ਹਾਜ਼ਰੀ ਭਰੀ ਗਈ।

