ਵੱਡੀ ਖ਼ਬਰ: ਚੰਡੀਗੜ੍ਹ ‘ਚ IPS ਅਫ਼ਸਰ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ!
Chandigarh News –
ਚੰਡੀਗੜ੍ਹ ਵਿੱਚ ਅੱਜ ਬਹੁਤ ਦੁਖਦਾਈ ਘਟਨਾ ਵਾਪਰੀ। ਇਥੇ ਹਰਿਆਣਾ ਦੇ ਇੱਕ ਆਈਪੀਐਸ ਅਫ਼ਸਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਈਪੀਐਸ ਅਫ਼ਸਰ ਦੀ ਪਛਾਣ ਵਾਈ ਪੂਰਨ ਕੁਮਾਰ ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਹਰਿਆਣਾ ਕੈਡਰ ਦੇ 2001 ਬੈਚ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਚੰਡੀਗੜ੍ਹ ਦੇ ਸੈਕਟਰ 11 ਸਥਿਤ ਰਹਾਇਸ਼ ‘ਚ ਰਹੱਸਮਈ ਹਾਲਾਤ ‘ਚ ਮੌਤ ਹੋ ਗਈ।
ਮੁੱਢਲੀ ਜਾਣਕਾਰੀ ਅਨੁਸਾਰ ਉਨ੍ਹਾਂ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕੀਤੀ ਹੈ। ਘਟਨਾ ਦੀ ਖਬਰ ਮਿਲਦਿਆਂ ਹੀ ਚੰਡੀਗੜ੍ਹ ਦੇ ਐਸਐਸਪੀ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਈ ਪੂਰਨ ਕੁਮਾਰ ਇਸ ਵੇਲੇ ਪੀਟੀਸੀ ਸੁਨਾਰੀਆ (ਰੋਹਤਕ) ‘ਚ ਆਈਜੀ ਦੇ ਅਹੁਦੇ ‘ਤੇ ਤਾਇਨਾਤ ਸਨ।
ਚੰਡੀਗੜ੍ਹ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਾਈ ਪੂਰਨ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕੀਤੀ। ਉਨ੍ਹਾਂ ਦੀ ਧੀ ਨੂੰ ਇਹ ਰਿਵਾਲਵਰ ਘਰ ਦੀ ਬੇਸਮੈਂਟ ‘ਚ ਮਿਲੀ। ਬੇਸਮੈਂਟ ਸਾਊਂਡ-ਪਰੂਫ ਹੋਣ ਕਰਕੇ ਗੋਲ਼ੀ ਦੀ ਆਵਾਜ਼ ਬਾਹਰ ਨਹੀਂ ਸੁਣਾਈ ਦਿੱਤੀ। ਕਾਫੀ ਸਮੇਂ ਬਾਅਦ ਜਦੋਂ ਧੀ ਹੇਠਾਂ ਗਈ ਤਾਂ ਉਸਨੇ ਪਿਤਾ ਦੀ ਦੇਹ ਤੇ ਨਾਲ ਹੀ ਰਿਵਾਲਵਰ ਪਈ ਦੇਖੀ।

