Punjab News- ਨਗਰ ਕੀਰਤਨ ਦੌਰਾਨ ਚੱਲੀਆਂ ਗੋਲੀਆਂ!
Punjab News-
ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਤੋਂ ਰੋਜ਼ਾਨਾ ਹੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਨਗਰ ਕੀਰਤਨ ਦੌਰਾਨ ਗੋਲੀ ਚੱਲ ਗਈ, ਜਿਸ ਕਾਰਨ ਇੱਕ ਬੱਚਾ ਜਖਮੀ ਹੋ ਗਿਆ।
ਮੀਡੀਆ ਰਿਪੋਰਟਾਂ ਮੁਤਾਬਿਕ, ਲੁਧਿਆਣਾ ਦੇ ਸ਼ਿਮਲਾਪੁਰੀ ਦੇ ਇਲਾਕੇ ਗੋਬਿੰਦ ਨਗਰ ਦੇ ਵਿੱਚ ਨਗਰ ਕੀਰਤਨ ਵਿੱਚ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਅਨੁਸਾਰ ਇਕ ਸ਼ਖ਼ਸ ਨੇ ਨਗਰ ਕੀਰਤਨ ਦੌਰਾਨ ਫਾਇਰ ਕੀਤਾ ਸੀ, ਜੋ ਕਿ ਫਾਇਰ ਇੱਕ ਬੱਚੇ ਦੇ ਲੱਗ ਗਿਆ ਅਤੇ ਬੱਚਾ ਜ਼ਖ਼ਮੀ ਹੋ ਗਿਆ।
ਦੱਸ ਦਈਏ ਕਿ ਬੱਚੇ ਦੇ ਪੱਟ ਵਿੱਚ ਗੋਲੀ ਹੈ। ਬੱਚੇ ਨੂੰ ਜ਼ਖ਼ਮੀ ਹਾਲਤ ‘ਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤਾ ਹੈ। ਅਚਾਨਕ ਨਗਰ ਕੀਰਤਨ ਵਿਚ ਹੋਏ ਫਾਇਰ ਨਾਲ ਹਫੜਾ-ਦਫੜੀ ਮਚ ਗਈ ਹੈ।

