ਮਹਿਲਾ ਮੁਲਾਜ਼ਮਾਂ ਦੀਆਂ ਦੂਰ-ਦੁਰਾਡੇ ਚੋਣ ਡਿਊਟੀਆਂ ਲਗਾ ਕੇ, ਪ੍ਰਸ਼ਾਸਨ ਚੋਣ ਕਮਿਸ਼ਨ ਦੇ ਆਦੇਸ਼ਾਂ ਦੀਆਂ ਉਡਾ ਰਿਹੈ ਧੱਜੀਆਂ
ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ – ਈਟੀਯੂ ਦੇ ਆਗੂ ਤਰਸੇਮ, ਰਿਸ਼ੀ
ਜਲੰਧਰ, 6 ਦਸੰਬਰ 2025 (Media PBN)
ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਗਾਮੀ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਇਸਤਰੀ ਅਧਿਆਪਕਾਵਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਸਬੰਧਤ ਬਲਾਕਾਂ ਵਿੱਚ ਨਾ ਲਗਾ ਕੇ ਦੂਰ-ਦੁਰਾਡੇ ਖੇਤਰਾਂ ਵਿੱਚ ਲਗਾਉਣ ਦੀ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਜਥੇਬੰਦਕ ਆਗੂਆਂ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਸੂਬਾ ਕਮੇਟੀ ਦੇ ਵਫ਼ਦ ਵੱਲੋਂ ਉਸ ਸਮੇਂ ਦੇ ਤਤਕਾਲੀ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ ਨਾਲ ਮੀਟਿੰਗ ਕਰਕੇ ਮੰਗ ਕੀਤੀ ਸੀ ਕਿ ਅਧਿਆਪਕਾਂ ਦੀਆਂ ਹਰੇਕ ਤਰ੍ਹਾਂ ਦੀਆਂ ਚੋਣ ਡਿਊਟੀਆਂ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀ ਅਨੁਪਾਤਕ ਗਿਣਤੀ ਅਨੁਸਾਰ ਲਗਾਈਆਂ ਜਾਣ।
ਬੀ ਐਲ ਓ ਵਜੋਂ ਸਾਰਾ ਸਾਲ ਵੋਟਾਂ ਦਾ ਕੰਮ ਕਰਦੇ ਅਧਿਆਪਕਾਂ ਦੀ ਚੋਣ ਡਿਊਟੀ ਨਾ ਲਗਾਈ ਜਾਵੇ, ਇਸਤਰੀ ਅਧਿਆਪਕਾਵਾਂ ਦੀ ਚੋਣ ਡਿਊਟੀ ਉਨ੍ਹਾਂ ਦੇ ਸਰਵਿਸ ਜਾਂ ਰਿਹਾਇਸ਼ ਦੇ ਬਲਾਕਾਂ ਵਿੱਚ ਲਗਾਈ ਜਾਵੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਚੋਣ ਅਫ਼ਸਰ ਪੰਜਾਬ ਜੀ ਦੇ ਦਫ਼ਤਰ ਵੱਲੋਂ ਇਸਤਰੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਸਬੰਧਤ ਬਲਾਕਾਂ ਵਿੱਚ ਹੀ ਲਗਾਉਣ ਦੇ ਆਦੇਸ਼ ਜਾਰੀ ਹੋਣ ਉਪਰੰਤ ਇਸਤਰੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਸਬੰਧਤ ਬਲਾਕਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਵੀ ਲਗਾਈਆਂ ਗਈਆਂ ਸਨ।
ਪ੍ਰੰਤੂ ਆਗਾਮੀ ਚੋਣਾਂ ਵਿੱਚ ਮੁੱਖ ਚੋਣ ਅਫ਼ਸਰ ਪੰਜਾਬ ਜੀ ਦੇ ਪਿਛਲੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਇਸਤਰੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਘਰਾਂ ਤੋਂ ਦੂਰ-ਦੁਰਾਡੇ ਖੇਤਰਾਂ ਵਿੱਚ ਲਗਾ ਕੇ ਉਨ੍ਹਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੋਵੇਂ ਜਥੇਬੰਦਕ ਆਗੂਆਂ ਨੇ ਮਾਨਯੋਗ ਮੁੱਖ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਜਲੰਧਰ ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਇਸਤਰੀ ਮੁਲਾਜ਼ਮਾਂ ਦੀ ਚੋਣ ਡਿਊਟੀ ਉਨ੍ਹਾਂ ਦੇ ਵਰਕਿੰਗ ਜਾਂ ਰਿਹਾਇਸ਼ੀ ਬਲਾਕਾਂ ਵਿੱਚ ਲਗਾਵੇ, ਬੀ ਐਲ ਓ ਨੂੰ ਚੋਣ ਡਿਊਟੀ ਤੋਂ ਛੋਟ ਅਤੇ ਪਤੀ-ਪਤਨੀ ਦੋਵਾਂ ਮੁਲਾਜ਼ਮਾਂ ਵਿੱਚੋਂ ਇੱਕ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਜਥੇਬੰਦਕ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਇਸ ਮਸਲੇ ‘ਤੇ ਅਗਰ ਜ਼ਿਲ੍ਹਾ ਪ੍ਰਸ਼ਾਸ਼ਨ ਜਲੰਧਰ ਨੇ ਧਿਆਨ ਨਾ ਦਿੱਤਾ ਤਾਂ ਰਿਹਰਸਲ ਵਾਲੇ ਅਤੇ ਚੋਣਾਂ ਵਾਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਜਲੰਧਰ ਦੀ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ, ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਕਪਿਲ ਕਵਾਤਰਾ, ਸੁਰਿੰਦਰ ਪਾਲ, ਜਸਵੰਤ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਚਰਨਜੀਤ ਸਿੰਘ, ਧੀਰਜ ਡੋਗਰਾ, ਨਰਦੇਵ ਸਿੰਘ, ਸਤੀਸ਼ ਕੁਮਾਰ, ਇੰਦਰਜੀਤ ਸਿੰਘ, ਨਵੀਨ ਸ਼ਰਮਾ, ਮੁਨੀਸ਼ ਮੋਹਨ, ਪਾਲ ਮੁਕੇਸ਼ (ਸਾਰੇ ਮੀਤ ਪ੍ਰਧਾਨ) ਰਾਮਪਾਲ, ਸੋਨੂੰ ਭਗਤ, ਡਾ. ਬਲਵੀਰ ਮੰਨਣ (ਜਥੇਬੰਦਕ ਸਕੱਤਰ) ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ ਯਸ਼ ਮੋਮੀ, ਰਾਜਿੰਦਰ ਕੁਮਾਰ, ਊਧਮ ਸਿੰਘ, ਪੰਕਜ ਧੂਰੀਆ, ਯਸ਼ਪਾਲ ਚੰਦੜ, ਜਸਵੀਰ ਜੱਫਲ, ਬਲਵੀਰ ਸਿੰਘ, ਜੀਵਨ ਜਯੋਤੀ, ਅਨੁਰਾਗ ਸੰਧੀਰ, ਅਸ਼ਵਨੀ ਕੁਮਾਰ, ਕੁਲਵੰਤ ਸਿੰਘ, ਕੁਲਵੀਰ ਕੁਮਾਰ ਭਤੀਜਾ, ਸੰਜੀਵ ਭਾਰਦਵਾਜ, ਜਸਪਿੰਦਰ ਸਿੰਘ, ਪ੍ਰਦੀਪ ਗਰਗ, ਸੁਖਜੀਤ ਸਿੰਘ, ਸੁਰਜੀਤ ਸਿੰਘ, ਹਰਮਨ ਸਿੰਘ, ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ, ਸਤੀਸ਼ ਕੁਮਾਰੀ, ਸੰਤੋਸ਼ ਬੰਗੜ, ਪਰਮਜੀਤ ਕੌਰ, ਆਰਤੀ ਗੌਤਮ, ਅੰਜਲਾ ਸ਼ਰਮਾ, ਰੀਟਾ, ਅਮਨਪ੍ਰੀਤ ਕੌਰ ਸੰਗਲ ਸੋਹਲ, ਰਾਜਵਿੰਦਰ ਕੌਰ, ਰਣਜੀਤ ਕੌਰ, ਪੂਨਮ, ਰੇਖਾ ਰਾਣੀ, ਸੰਗੀਤਾ, ਮਨਸਿਮਰਤ ਕੌਰ, ਰੇਖਾ ਰਾਜਪੂਤ, ਪਰਮਿੰਦਰ ਕੌਰ, ਪ੍ਰਿਅੰਕਾ ਭਗਤ, ਕਮਲਪ੍ਰੀਤ, ਨੀਲਮ ਰਾਣੀ, ਰਾਜਵਿੰਦਰ ਕੌਰ, ਪ੍ਰਦੀਪ ਕੌਰ, ਮੋਨਿਕਾ ਉੱਪਲ, ਸੋਨੀਆ, ਵੰਦਨਾ, ਪੂਜਾ, ਸਾਰਿਕਾ, ਨੀਨਾ ਰਾਣੀ, ਧਨੇਸ਼ਵਰੀ ਸ਼ਰਮਾ, ਰੂਬੀ ਅਗਨੀਹੋਤਰੀ, ਸ਼ਮਾ, ਮੀਨੂੰ, ਹਰਸ਼ ਕੁਮਾਰੀ ਆਦਿ ਅਧਿਆਪਕ ਹਾਜ਼ਰ ਸਨ।

