ਬੇਰੁਜ਼ਗਾਰ ਅਧਿਆਪਕਾਂ ‘ਤੇ 2% ਕੋਟਾ ਲਾਗੂ ਕਰਵਾਉਣ ਲਈ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ! ਜਾਣੋ ਕੀ ਮਿਲਿਆ ਭਰੋਸਾ

All Latest NewsNews FlashPunjab News

 

ਬੇਰੁਜ਼ਗਾਰ ਅਧਿਆਪਕਾਂ ‘ਤੇ 2% ਕੋਟਾ ਲਾਗੂ ਕਰਵਾਉਣ ਲਈ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ! ਜਾਣੋ ਕੀ ਮਿਲਿਆ ਭਰੋਸਾ

Media PBN

ਮਾਨਸਾ 11 ਜਨਵਰੀ 2026- ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ 2% ਕੋਟਾ ਲਾਗੂ ਕਰਵਾਉਣ ਲਈ ਬੇਰੁਜ਼ਗਾਰ ਵਿਮੁਕਤ ਜਾਤੀ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ 2% ਕੋਟੇ ਸਬੰਧੀ ਮੰਤਰੀ ਸਾਬ੍ਹ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵੱਲੋਂ ਭਰੋਸਾ ਮਿਲਿਆ ਕਿ ਤੁਹਾਡਾ 2% ਵਾਲਾ ਕੰਮ ਮੇਰੇ ਵੱਲੋਂ ਮੁਕੰਮਲ ਹੋ ਚੁੱਕਿਆ ਹੈ ਅਤੇ ਵਿਮੁਕਤ ਜਾਤੀਆਂ ਦੇ ਚੇਅਰਪਰਸਨ ਬਰਖਾ ਰਾਮ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਮੁਕਤ ਜਾਤੀਆਂ ਪ੍ਰਤੀ ਗੱਲਬਾਤ ਵੀ ਹੋਈ ਹੈ, ਇਸ ਮੁੱਦੇ ਨੂੰ ਲੈ ਕੇ ਕਿ ਤੁਹਾਡਾ ਕੰਮ ਬਹੁਤ ਜਲਦੀ ਮੁਕੰਮਲ ਕਰ ਰਹੇ ਹਾਂ।

ਯੂਨੀਅਨ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਈ.ਟੀ.ਟੀ. ਵਿਮੁਕਤ ਜਾਤੀਆਂ ਦਾ ਕੰਮ ਪਹਿਲਾਂ ਹੀ ਬਹੁਤ ਲੇਟ ਚੱਲ ਰਿਹਾ ਹੈ, ਕਿਰਪਾ ਕਰਕੇ ਇਸ ਵਿੱਚ ਹੋਰ ਦੇਰੀ ਨਾ ਕੀਤੀ ਜਾਵੇ। ਮੈਡਮ ਵੱਲੋਂ ਭਰੋਸਾ ਮਿਲਿਆ ਹੈ ਕਿ ਸਰਕਾਰ ਵਿਮੁਕਤ ਜਾਤੀਆਂ ਦੇ ਕੰਮਾਂ ਨੂੰ ਪੂਰਾ ਕਰਵਾਉਣ ਨੂੰ ਲੈ ਕੇ ਵਚਨਬੱਧ ਹੈ।

ਇਸ ਮੌਕੇ ਐਮ.ਐਲ.ਏ. ਪ੍ਰਿੰਸੀਪਲ ਬੁੱਧ ਰਾਮ, ਭਲਾਈ ਵਿਭਾਗ ਦੇ ਡਾਇਰੈਕਟਰ ਮੈਡਮ ਵਿੰਮੀ ਭੁਲਾਰ ਵੀ ਹਾਜ਼ਰ ਸਨ। ਯੂਨੀਅਨ ਤਰਫ਼ੋਂ ਅਮਰਜੀਤ ਸੰਗਰੂਰ, ਸੁਰਜੀਤ ਸੰਗਰੂਰ, ਮਲਕੀਤ, ਸੋਨੂੰ, ਨਿਰਮਲ, ਸੁਖਵਿੰਦਰ ਮਾਨਸਾ, ਕੁਲਦੀਪ ਘੁੰਮਣ, ਕਬੀਰ, ਰਾਮ ਖੈਰਾ, ਮਨਜੀਤ ਰੜ, ਗਗਨ, ਜਸਪਾਲ ਕੌਰ ਮਾਨਸਾ ਸਾਥੀ ਹਾਜ਼ਰ ਰਹੇ।

 

 

 

Media PBN Staff

Media PBN Staff