Nurse Rape Murder: ਲੇਡੀ ਡਾਕਟਰ ਤੋਂ ਬਾਅਦ ਨਰਸ ਨਾਲ ਬਲਾਤਕਾਰ ਮਗਰੋਂ ਕਤਲ

All Latest NewsHealth NewsNational NewsNews Flash

 

Nurse Rape Murder: ਕੋਲਕਾਤਾ ਵਿੱਚ ਡਾਕਟਰ ਨਾਲ ਹੋਈ ਬੇਰਹਿਮੀ ਨੂੰ ਦੇਖ ਕੇ ਪੂਰਾ ਦੇਸ਼ ਬਦਲੇ ਦੀ ਅੱਗ ਨਾਲ ਸੜ ਰਿਹਾ ਹੈ। ਇਸੇ ਦੌਰਾਨ ਬਲਾਤਕਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।

ਪੱਛਮੀ ਬੰਗਾਲ ਤੋਂ ਬਾਅਦ ਹੁਣ ਉੱਤਰਾਖੰਡ ਵਿੱਚ ਇੱਕ ਨਰਸ ਨਾਲ ਬੇਰਹਿਮੀ ਦੀ ਘਟਨਾ ਸਾਹਮਣੇ ਆਈ ਹੈ। ਰੁਦਰਪੁਰ ‘ਚ ਇਕ 33 ਸਾਲਾ ਨਰਸ ਨਾਲ ਇਕ ਵਿਅਕਤੀ ਨੇ ਬਲਾਤਕਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਵਿਅਕਤੀ ਨੇ ਸ਼ਰਾਬ ਦੇ ਨਸ਼ੇ ‘ਚ ਹੋ ਕੇ ਇਹ ਵਾਰਦਾਤ ਕੀਤੀ। ਨਰਸ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਝਾੜੀਆਂ ਵਿੱਚ ਛੁਪਾ ਦਿੱਤਾ।

ਘਟਨਾ ਦੇ ਇੱਕ ਹਫ਼ਤੇ ਬਾਅਦ ਪੁਲਿਸ ਨੂੰ ਪੀੜਤਾ ਦੀ ਲਾਸ਼ ਮਿਲੀ। ਪੁਲਿਸ ਨੇ ਫੋਨ ਦੀ ਲੋਕੇਸ਼ਨ ਨੁੰ ਟਰੇਸ ਕਰਕੇ, ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਊਧਮ ਸਿੰਘ ਨਗਰ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਮੰਜੂਨਾਥ ਟੀਸੀ ਨੇ ਪ੍ਰੈਸ ਕਾਨਫਰੰਸ ਕਰਕੇ ਮੁਲਜ਼ਮ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਸੁੰਧਰਾ ਅਪਾਰਟਮੈਂਟ, ਬਿਲਾਸਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਉਤਰਾਖੰਡ ਦੇ ਰੁਦਰਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਸੀ।

ਉਹ ਆਪਣੀ 11 ਸਾਲਾ ਧੀ ਨਾਲ ਰੁਦਰਪੁਰ ਦੇ ਊਧਮ ਸਿੰਘ ਨਗਰ ਸ਼ਹਿਰ ਦੀ ਬਿਲਾਸਪੁਰ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮੁਲਜ਼ਮ ਦਾ ਨਾਂ ਧਰਮਿੰਦਰ, ਵਾਸੀ ਤੁਰਸਾਪੱਟੀ ਥਾਣਾ ਸ਼ਾਹੀ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਹੈ, ਜਿਸ ਨੂੰ ਰਾਜਸਥਾਨ ਦੇ ਜੋਧਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੋਸ਼ੀ ਦੀ ਪਤਨੀ ਖੁਸ਼ਬੂ ਮ੍ਰਿਤਕ ਦਾ ਫੋਨ ਡਾਇਲ ਕਰ ਰਹੀ ਸੀ। ਨਰਸ 30 ਜੁਲਾਈ ਦੀ ਸ਼ਾਮ ਨੂੰ ਜਦੋਂ ਘਰ ਪਰਤ ਰਹੀ ਸੀ ਤਾਂ ਲਾਪਤਾ ਹੋ ਗਈ ਸੀ ਪਰ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਉਸਦੀ ਭੈਣ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ।

ਲਾਪਤਾ ਦੀ ਸੂਚਨਾ ਤੋਂ ਬਾਅਦ ਪੁਲਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਅਤੇ 8 ਅਗਸਤ ਦੀ ਸਵੇਰ ਨੂੰ ਡਿਬਡਿਬਾ ਇਲਾਕੇ ‘ਚ ਇਕ ਖਾਲੀ ਪਲਾਟ ‘ਚੋਂ ਨਰਸ ਦੀ ਪਿੰਜਰ ਸੜੀ ਹੋਈ ਲਾਸ਼ ਮਿਲੀ। ਵਾਰਦਾਤ ਨੂੰ ਲੁੱਟ ਦੀ ਨੀਅਤ ਨਾਲ ਅੰਜਾਮ ਦਿੱਤਾ ਗਿਆ ਸੀ ਪਰ ਇਸ ਦੌਰਾਨ ਜਬਰ ਜਨਾਹ ਨੂੰ ਵੀ ਅੰਜਾਮ ਦਿੱਤਾ ਗਿਆ।

ਐਸਐਸਪੀ ਮੰਜੂਨਾਥ ਨੇ ਦੱਸਿਆ ਕਿ ਮੁਲਜ਼ਮ ਧਰਮਿੰਦਰ ਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਦੱਸਿਆ ਕਿ ਉਸਨੇ ਇਹ ਅਪਰਾਧ ਕਿਵੇਂ ਕੀਤਾ। ਦੋਸ਼ੀ ਧਰਮਿੰਦਰ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ‘ਚ ਸੀ। ਜਦੋਂ ਉਸਨੇ ਨਰਸ ਨੂੰ ਬੱਸ ਸਟੈਂਡ ਤੋਂ ਇਕੱਲੀ ਜਾਂਦੀ ਦੇਖਿਆ ਤਾਂ ਉਸਦਾ ਪਿੱਛਾ ਕੀਤਾ। ਜਦੋਂ ਉਹ ਘਰ ਦੇ ਨੇੜੇ ਪਹੁੰਚੀ ਤਾਂ ਉਸ ਦਾ ਮੂੰਹ ਪਿੱਛਿਓਂ ਫੜ ਕੇ ਝਾੜੀਆਂ ਵਿੱਚ ਲੈ ਗਿਆ। ਜਦੋਂ ਨਰਸ ਨੇ ਵਿਰੋਧ ਕੀਤਾ ਤਾਂ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ।

ਇਸ ਕਾਰਨ ਉਹ ਜ਼ਖਮੀ ਹੋ ਗਈ, ਜਿਸ ਮਗਰੋਂ ਨਰਸ ਦਾ ਬਲਾਤਕਾਰ ਕੀਤਾ ਅਤੇ ਉਸਦਾ ਚੁੰਨੀ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਪਰ ਜਦੋਂ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਤਾਂ ਉਨ੍ਹਾਂ ਨੇ ਨਰਸ ਦਾ ਪਿੱਛਾ ਕਰਦੇ ਹੋਏ ਇੱਕ ਵਿਅਕਤੀ ਨੂੰ ਦੇਖਿਆ। ਉਸਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਮ੍ਰਿਤਕ ਦਾ ਮੋਬਾਈਲ ਫੋਨ ਟਰੇਸ ਹੋ ਗਿਆ ਅਤੇ ਪੁਲੀਸ ਮੁਲਜ਼ਮ ਤੱਕ ਪਹੁੰਚ ਗਈ।

 

Media PBN Staff

Media PBN Staff

Leave a Reply

Your email address will not be published. Required fields are marked *