ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਹੋਈਆਂ ਪ੍ਰਮੋਸ਼ਨਾਂ ‘ਚ SC ਅਧਿਆਪਕਾਂ ਨਾਲ ਧੱਕਾ
ਪੰਜਾਬ ਨੈੱਟਵਰਕ, ਪਠਾਨਕੋਟ
ਐਸਸੀ ਬੀਸੀ ਅਧਿਆਪਕ ਯੂਨੀਅਨ ਪਠਾਨਕੋਟ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਮਾਸਟਰ ਰਘਬੀਰ ਸਿੰਘ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ, ਹੁਣੇ ਹੁਣੇ ਮਾਸਟਰ ਕੈਡਰ ਤੋਂ ਲੈਕਚਰਾਰ ਕੈਡਰ ਲਈ ਵੱਖ ਵੱਖ ਵਿਸ਼ਿਆਂ ਵਿੱਚ ਪ੍ਰਮੋਸ਼ਨਾਂ ਹੋਈਆਂ ਹਨ, ਜਿਨਾਂ ਵਿੱਚ SC ਅਧਿਆਪਕਾਂ ਨੂੰ ਪੂਰਨ ਤੌਰ ਤੇ ਮੌਕਾ ਨਹੀਂ ਮਿਲ ਸਕਿਆ।
SC ਅਧਿਆਪਕਾਂ ਨੂੰ ਐਸ.ਸੀ. ਬੈਕਲੋਗ ਵੀ ਪੂਰੀ ਤਰ੍ਹਾਂ ਨਹੀਂ ਮਿਲਿਆ ਅਤੇ ਐਸ.ਸੀ. ਸਮਾਜ ਦੇ ਅਧਿਆਪਕਾਂ ਨਾਲ ਪ੍ਰਮੋਸ਼ਨਾਂ ਕਰਦੇ ਸਮੇਂ ਸਰਕਾਰ ਵੱਲੋਂ ਬਹੁਤ ਧੱਕਾ ਕੀਤਾ ਗਿਆ ਹੈ।
ਬਿਨਾਂ ਵਿਚਾਰੇ ਬਹੁਤ ਸਾਰੇ ਵਿਸ਼ਿਆਂ ਵਿੱਚ ਐਸ.ਸੀ. ਅਧਿਆਪਕਾਂ ਨੂੰ ਬਣਦਾ ਹੱਕ ਨਹੀਂ ਮਿਲਿਆ, ਜਿਸ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਜੋਰ ਅਪੀਲ ਹੈ ਕਿ ਜੋ ਵੀ ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ ਉਹਨਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਐਸ.ਸੀ. ਅਧਿਆਪਕਾਂ ਦਾ ਨਿਯਮਾਂ ਮੁਤਾਬਕ ਐਸ.ਸੀ. ਬੈਗਲੋਗ/ ਐਸ.ਸੀ .ਕੋਟਾ ਦਾ ਪੂਰਾ ਧਿਆਨ ਰੱਖਦੇ ਹੋਏ ਐਸ.ਸੀ .ਅਧਿਆਪਕਾਂ ਨੂੰ ਇਨਸਾਫ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ, ਜੇਕਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਣਗਹਿਲੀ ਕੀਤੀ ਗਈ ਤਾਂ ਮਜਬੂਰਨ ਐਸ.ਸੀ .ਮਾਸਟਰ ਕੈਡਰ ਨੂੰ ਅਦਾਲਤ ਵਿੱਚ ਜਾਣਾ ਪਏਗਾ ਜਿੱਥੋਂ ਇਨਸਾਫ ਦੀ ਮੰਗ ਕੀਤੀ ਜਾਵੇਗੀ। ਇਸ ਲਈ ਐਸ.ਸੀ. ਮਾਸਟਰ ਕੈਡਰ ਅਧਿਆਪਕਾਂ ਦੀ ਮੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਐਸ.ਸੀ. ਸਮਾਜ ਦੇ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ।
SC ਮਾਸਟਰ ਕੈਡਰ ਦੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਹੈ ਕਿ ਮਾਸਟਰ ਕੈਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਲਈ ਫੇਜ ਟੂ ਵਿਚ ਦੁਬਾਰਾ ਮੌਕਾ ਦੇ ਕੇ ਐਸ.ਸੀ .ਮਾਸਟਰ ਕੈਡਰ ਅਧਿਆਪਕਾਂ ਦਾ ਬਣਦਾ ਹੱਕ ਐਸ.ਸੀ. ਕੋਟਾ ਅਤੇ ਐਸ.ਸੀ. ਬੈਕਲੋਗ ਪੂਰਾ ਕੀਤਾ ਜਾਵੇ, ਜਿਸ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ, ਰੋਸਟਰ ਮੁਤਾਬਕ ਸਾਰੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ।