ਸਰਕਾਰੀ ਸਕੂਲ ਫਿਰੋਜ਼ਪੁਰ ‘ਚ ਮਨਾਇਆ ਗਿਆ ਹਿੰਦੀ ਦਿਵਸ! ਪ੍ਰਿੰਸੀਪਲ ਜਗਦੀਪ ਪਾਲ ਨੇ ਕਿਹਾ- ਹਿੰਦੀ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋ—ਐਡ ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਹਿੰਦੀ ਦਿਵਸ ਧੂਮ—ਧਾਮ ਨਾਲ ਸਵੇਰ ਦੀ ਸਭਾ ਤੋਂ ਹੀ ਗਤੀਵਿਧੀਆ ਕਰਵਾ ਕੇ ਮਨਾਇਆ ਗਿਆ, ਜਿਸ ਵਿੱਚ ਸਵੇਰ ਦੀ ਸਭਾ ਤੋਂ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਸਕਾਉਟ ਅਤੇ ਗਾਈਡਸ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਦਾ ਮੰਚ ਸੰਚਾਲਨ ਸੁਖਵਿੰਦਰ ਸਿੰਘ ਅੰਗ੍ਰੇਜੀ ਮਾਸਟਰ ਕਮ ਸਕਾਉਟ ਮਾਸਟਰ ਵੱਲੋ ਬਾਖੂਬੀ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ਼੍ਰੀਮਤੀ ਨੀਲਮ ਸ਼ਰਮਾ ਹਿੰਦੀ ਲੈਕਚਰਾਰ ਅਤੇ ਸ਼੍ਰੀ ਰਾਜੀਵ ਹਾਂਡਾ ਹਿੰਦੀ ਅਧਿਆਪਕ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਹਿੰਦੀ ਦਿਵਸ 14 ਸੰਤਬਰ ਨੂੰ ਹਰ ਸਾਲ ਭਾਰਤ ਵਿੱਚ ਮਨਾਇਆ ਜਾਂਦਾ ਹੈ।
1949 ਵਿੱਚ, 14 ਸਤੰਬਰ (ਹਿੰਦੀ ਦਿਵਸ) ਨੂੰ ਭਾਰਤ ਦੀ ਸੰਵਿਧਾਨ ਸਭਾ ਵਿੱਚ ਹਿੰਦੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਇਸ ਦਿਨ ਨੂੰ ਖਾਸ ਬਣਾਉਣ ਲਈ ਹਰ ਸਾਲ ਇਸ ਤਾਰੀਖ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 14 ਸਤੰਬਰ ਨੂੰ ਹਿੰਦੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ।
ਹਿੰਦੀ ਦਿਵਸ ਪਹਿਲੀ ਵਾਰ 1953 ਵਿੱਚ ਮਨਾਇਆ ਗਿਆ ਸੀ।ਇਹ ਦਿਨ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਲੋਕਾ ਨੁੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ।ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਆਪਣੀ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ।ਹਿੰਦੀ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਭਾਸ਼ਾ ਦੇਸ਼ ਨੂੰ ਇਕ ਸੂਤਰ ਵਿੱਚ ਰੱਖਦੀ ਹੈ।
ਹਿੰਦੀ ਕਸ਼ਮੀਰ ਤੋਂ ਕਨਿਆਕੁਮਾਰੀ, ਸੰਸਦ ਤੋਂ ਸੜਕ ਤੱਕ, ਸਾਹਿਤ ਤੋ ਸਿਨੇਮਾ ਤੱਕ ਇਕ ਸੂਤਰ ਦਾ ਕੰਮ ਕਰਦੀ ਹੈ।ਇਸ ਤਰ੍ਹਾਂ ਹਿੰਦੀ ਨੂੰ ਭਾਰਤ ਦੇ ਦਿਲ ਦੀ ਭਾਸ਼ਾ ਅਤੇ ਦੇਸ਼ ਦੀ ਆਤਮਾ ਹੈ। ਇਸ ਸਕੂਲ ਵਿੱਚ ਭਾਸ਼ਣ ਪ੍ਰਤਿਯੋਗਤਾ, ਲੇਖ ਮੁਕਾਬਲੇ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ, ਹਿੰਦੀ ਦਿਵਸ ਨਾਲ ਸਾਦੇ ਅਤੇ ਪ੍ਰਭਾਵਸ਼ਾਲੀ ਦੋਰਾਨ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਅਲਗ—ਅਲਗ ਧਰਮਾ ਦੇ ਲੋਕ ਰਹਿੰਦੇ ਹਨ, ਜਿਸ ਵਿੱਚ ਹਰੇਕ ਨੂੰ ਬਣਦਾ ਸਨਮਾਨ ਅਤੇ ਆਦਰ ਦੇਣ ਲਈ ਇਕੋ ਇਕ ਹੀ ਭਾਸ਼ਾ ਹਿੰਦੀ ਭਾਸ਼ਾ ਹੈ ਜ਼ੋ ਹਰੇਕ ਰਾਜ ਵਿੱਚ ਬੋਲੀ ਜਾਂਦੀ ਹੈ ਅਤੇ ਹਰੇਕ ਵਿਅਕਤੀ ਦੀ ਸਮਝ ਵਿੱਚ ਆਸਾਨੀ ਨਾਲ ਆ ਜਾਂਦੀ ਹੈ ਅਤੇ ਇਸ ਦੇ ਨਾਲ ਵੀ ਸਾਡੇ ਦੇਸ਼ ਦੀ ਪਹਿਚਾਣ ਵੀ ਹਿੰਦੀ ਨਾਲ ਹੀ ਬਣੀ ਹੈ।
ਹਿੰਦੀ ਵਿਸ਼ੇ ਨੂੰ ਪ੍ਰਫੂਲਤ ਕਰਨ ਲਈ ਹਿੰਦੀ ਵਿਸ਼ੇ ਨਾਲ ਸਬੰਧਤ ਮਾਸਟਰ ਕਾਡਰ ਅਤੇ ਲੈਕਚਰਾਰ ਕਾਡਰ ਦੀਆਂ ਪੋਸਟਾ ਨਾਲ ਵਿਦਿਆਰਥੀਆਂ ਵਿੱਚ ਇਸ ਵਿਸ਼ੇ ਨੂ਼਼ੰ ਪੀ.ਐਚ.ਡੀ ਪੱਧਰ ਤੱਕ ਵਿਦਿਆਰਥੀ ਦੀ ਮੁਹਾਰਤ ਕਰਵਾਉਣ ਲਈ ਸਰਕਾਰ ਵੱਲੋ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੋਕੇ ਹਿੰਦੀ ਮਿਸਟੈ੍ਰਸ ਸੰਗੀਤਾ, ਸੀਮਾ ਸੰਸਕ੍ਰਿਤ ਮਿਸਟੈਸ, ਸੁਨੀਤਾ ਪੰਜਾਬੀ ਮਿਸਟ੍ਰੈਸ, ਨੀਤਿਮਾ ਸ਼ਰਮਾ ਲੈਕਚਰਾਰ, ਹਰਲੀਨ ਕੋਰ ਲੈਕ, ਰਜਿੰਦਰ ਕੋਰ ਲੈਕ. ਅਤੇ ਸਟਾਫ ਮੈਂਬਰ ਸਨ। ਇਸ ਉਪਰੰਤ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਕ੍ਰਿਸ਼ ਮੋਂਗਾ, ਸਲਾਮ, ਸਮਰ, ਇਸ਼ਮੀਤ ਸਿੰਘ, ਦੇਵਰਾਜ, ਪਾਰਸ, ਵਿਸ਼ਵਪ੍ਰੀਤ, ਜ਼ਸ਼ਨਦੀਪ, ਰੋਬਿਨ ਨੂੰ ਕਰਮਵਾਰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।