Punjab News: ਕਿਰਤੀ ਕਿਸਾਨ ਯੂਨੀਅਨ ਵੱਲੋਂ ਲਈ DC ਦਫ਼ਤਰਾਂ ਅੱਗੇ ਧਰਨੇ ਲਗਾਉਣ ਦਾ ਐਲਾਨ
Punjab News: ਕਿਸਾਨੀ ਮੰਗਾਂ ਦੇ ਹੱਲ ਅਤੇ ਬਾਸਮਤੀ ਦੇ ਭਾਅ ਅਤੇ ਡੀਏਪੀ ਖਾਦ ਦੀ ਕਮੀ ਕਾਰਨ ਲਗੇਗਾ ਧਰਨਾ
ਦਲਜੀਤ ਕੌਰ, ਪਟਿਆਲਾ:
Punjab News: ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਪੱਧਰੀ ਸੱਦੇ ਤਹਿਤ 25 ਸਤੰਬਰ ਨੂੰ ਡੀ.ਸੀ ਦਫਤਰਾਂ ਅਗੇ ਧਰਨੇ ਲਾਉਣ ਦਾ ਐਲਾਨ ਕੀਤਾ ਜਿਸ ਕੜੀ ਤਹਿਤ ਜਿਲ੍ਹਾ ਪਇਆਲਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਹੇਠ ਕੀਤੀ ਗਈ, ਸੂਬਾ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਖਾਸ਼ ਤੋਰ ਤੇ ਸਮੂਲੀਅਤ ਕੀਤੀ।
ਮੀਟਿੰਗ ਦੌਰਾਨ ਇਸ ਸੀਜ਼ਨ ਵਿਚ ਕਿਸਾਨਾਂ ਨੂੰ ਆਉਣ ਵਾਲਿਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਚਰਚਾ ਅਤੇ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਨ ਲਈ ਬਿਉਂਤਬੰਦੀ ਕੀਤੀ ਗਈ।
ਇਸ ਮੌਕੇ ਸੂਬਾ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਅਤੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵਲੋਂ ਜਿਲ੍ਹਾ, ਬਲਾਕ ਅਤੇ ਪਿੰਡ-ਪਿੰਡ ਜਾ ਕੇ ਜੋ ਮੀਟਿੰਗਾਂ ਕੀਤੀਆ ਗਈਆ ਹਨ। ਉਨ੍ਹਾ ਦਾ ਮੁੱਖ ਉਦੇਸ਼ 25 ਸਤੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾ ਪੱਧਰੀ ਸਦੇ ਤਹਿਤ ਪੂਰੇ ਪੰਜਾਬ ਵਿਚ ਕਿਸਾਨੀ ਮੰਗਾਂ ਤਹਿਤ ਡੀਸੀ ਦਫ਼ਤਰਾਂ ਅੱਗੇ ਧਰਨੇ ਲਗਾਉਣ ਸਬੰਧੀ ਹੈ।
ਇਸ ਦੌਰਾਨ ਜਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਉ, ਜਿਲ੍ਹਾ ਮੀਤ ਪ੍ਰਧਾਨ ਜਸਵੀਰ ਸਿੰਘ, ਜਿਲ੍ਹਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਆਖਿਆ ਕਿ ਆਉਣ ਵਾਲੇ ਸੀਜ਼ਨ ਦੌਰਾਨ ਬਾਸਮਤੀ 1121 ਕਿਸਮ ਤੇ ਐਮਐਸਪੀ ਤਹਿਤ 6000/- ਹਜ਼ਾਰ ਰੁਪਏ ਤੇ 1509 ਬਾਸਮਤੀ ਕਿਸਮ ਸਮੇਤ ਹੋਰ ਵਰਾਇਟੀਆਂ ਤੇ 5000/- ਰੁਪਏ ਕੁਇੰਟਲ ਪ੍ਰਤੀ ਭਾਅ ਤੇ ਖ਼ਰੀਦ ਕੀਤੀ ਜਾਵੇ ਅਤੇ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਬੰਦ ਕੀਤੀ ਜਾਵੇ, ਡੀਏਪੀ ਦੀ ਤੁਰੰਤ ਕੋਆਪ੍ਰੇਟਿਵ ਸੁਸਾਇਟੀਆ ਵਿਚ ਪ੍ਰਬੰਧ ਕੀਤਾ ਜਾਵੇ।
ਬਾਜ਼ਾਰ ਵਿਚ ਦੁਕਾਨਦਾਰਾ ਤੇ ਸੁਸਾਇਟੀਆ ਵਿਚ ਖ਼ਾਦ ਨਾਲ ਕਿਸਾਨਾਂ ਨੂੰ ਨੈਨੋਂ ਤੇ ਹੋਰ ਸਾਮਾਨ ਦੇਣਾ ਬੰਦ ਕੀਤਾ ਜਾਵੇ, ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਦੀ ਪੰਜਾਬ ਸਰਕਾਰ ਜ਼ਿੰਮੇਵਾਰੀ ਲਵੇ, ਆਗੂਆਂ ਨੇ ਆਖਿਆ ਇਸ ਸੀਜ਼ਨ ਦੌਰਾਨ ਡੀ ਏ ਪੀ ਖਾਦ ਦੀ ਲੋੜ 5.5 ਲੱਖ ਟਨ ਹੈ ਜਦਕਿ ਸਿਰਫ਼ ਆਗੂ ਦੀ ਬਿਜਾਈ ਲਈ 85 ਹਜਾਰ ਟਨ ਦੀ ਲਾਗਤ ਹੈ ਪ੍ਰੰਤੂ ਇਸ ਕੋਟੇ ਨੂੰ ਪੂਰਾ ਕਰਨ ਵਿਚ ਸਰਕਾਰ ਨਾਕਾਮ ਸਾਬਿਤ ਹੋ ਰਹੀ ਹੈ। ਜੇਕਰ ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਅਤੇ ਮੰਗਾ ਉਤੇ ਸਰਕਾਰ ਨੇ ਗੌਰ ਨਾ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ, ਜਿਲ੍ਹਾ ਵਿੱਤ ਸਕੱਤਰ ਕੁਲਬੀਰ ਟੋਡਰਪੁਰ,ਜਿਲ੍ਹਾ ਆਗੂ ਜਰਨੈਲ ਸਿੰਘ ਮਰਦਾਹੇੜੀ, ਜਿਲ੍ਹਾ ਆਗੂ ਅਤੇ ਬਲਾਕ ਸਮਾਣਾ ਪ੍ਰਧਾਨ ਸ਼ੇਰ ਸਿੰਘ ਕਾਕੜਾ, ਬਲਾਕ ਪ੍ਰਧਾਨ ਪਾਤੜਾਂ ਕਰਮਜੀਤ ਸਿੰਘ, ਡਾ ਮਹਿੰਦਰ ਖਾਂਗ, ਬਲਾਕ ਆਗੂ ਚੰਨ ਸਿੰਘ, ਮੋਹਰ ਸਿੰਘ, ਗੁਰਦੀਪ ਸਿੰਘ ਅਤੇ ਰਜਿੰਦਰ ਸਿੰਘ ਸਾਧੂਗੜ੍ਹ ਆਦਿ ਹਾਜ਼ਰ ਸਨ।