ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵੱਲੋਂ ਸੂਬਾਈ ਮੀਟਿੰਗ ‘ਚ ਅਗਲੇ ਸੰਘਰਸ਼ ਦਾ ਐਲਾਨ
23 ਅਕਤੂਬਰ 2024 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਮੋਹਾਲੀ ਵਿਖ਼ੇ ਸੂਬਾ ਧਰਨਾ ਦੇਣ ਦਾ ਐਲਾਨ; ਬਲਿਹਾਰ ਸਿੰਘ
ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਮੇਤ ਬਿਜਲੀ ਮੰਤਰੀ ਅਤੇ ਕਿਰਤ ਮੰਤਰੀ ਨਾਲ ਅਤੇ ਉਚ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ 27 ਸਤੰਬਰ ਤੋਂ ਟਾਲ 21 ਅਕਤੂਬਰ ਨੂੰ ਸੱਦੀ:-ਟੇਕ ਚੰਦ
ਪੰਜਾਬ ਨੈੱਟਵਰਕ ਚੰਡੀਗੜ੍ਹ
ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਕੌਮ ਦੀ ਮੈਨੇਜਮੈਂਟ ਵਿਰੁੱਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਅੱਜ ਜਥੇਬੰਦੀ ਵੱਲੋਂ ਸੂਬਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਸੂਬਾ ਸਹਾਇਕ ਸਕੱਤਰ ਟੇਕ ਚੰਦ ਦੀ ਪ੍ਰਧਾਨਗੀ ਹੇਠ ਹੋਈ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੋੜ ਸੂਬਾ ਸਹਾਇਕ ਸਕੱਤਰ ਟੇਕ ਚੰਦ ਸਰਕਲ ਪ੍ਰਧਾਨ ਸੁਖਪਾਲ ਸਿੰਘ, ਸੁਖਚੈਨ ਸਿੰਘ ਨੇ ਦੱਸਿਆ ਕਿ ਮਿਤੀ 16 ਅਗਸਤ 2024 ਨੂੰ ਪਰਿਵਾਰਾਂ ਸਮੇਤ ਖਰੜ ਵਿਖੇ ਲਗਾਤਾਰ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।
ਧਰਨੇ ਪ੍ਰਦਰਸ਼ਨ ਦੇ ਦਵਾਬ ਹੇਠ ਆਊਟ-ਸੋਰਸਿੰਗ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪੇ ਕਾਮਿਆਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਆ ਰਾਸ਼ੀ ਜਾਰੀ ਕਰਨ ਅਤੇ ਪਰਿਵਾਰਕ ਮੈਂਬਰ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਸਮੇਤ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਲਿਖਤੀ ਮੀਟਿੰਗ ਦਾ ਸਮਾਂ 28 ਅਗਸਤ ਦਾ ਦਿੱਤਾ ਗਿਆ ਸੀ ਪਰ ਉਸ ਮੀਟਿੰਗ ਵਿੱਚ ਬਿਜਲੀ ਮੰਤਰੀ ਗੈਰ ਹਾਜ਼ਰ ਹੋਣ ਕਾਰਨ ਕੋਈ ਵੀ ਮੰਗ ਉੱਤੇ ਠੋਸ ਗੱਲਬਾਤ ਨਾ ਹੋ ਸਕੀ ਜਿਸ ਦੇ ਵਜੋਂ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਤੀ 6 ਸਤੰਬਰ 2024 ਦਾ ਲਿਖਤੀ ਸਮਾਂ ਤੈਅ ਕੀਤਾ ਪਰ ਮਿਤੀ 6 ਸਤੰਬਰ 2024 ਨੂੰ ਹੋਣ ਵਾਲੀ ਮੀਟਿੰਗ ਵੀ ਮਿਤੀ 16 ਸਤੰਬਰ 2024 ਨੂੰ ਦੁਪਹਿਰ 2 ਵਜੇ ਨਿਸ਼ਚਿਤ ਕਰ ਦਿੱਤੀ ਗਈ ਪਰ ਫਿਰ ਟਾਲ ਮਟੋਲ ਦੀ ਨੀਤੀ ਚਲਦਿਆ ਮਿਤੀ 15 ਸਤੰਬਰ ਨੂੰ ਮੀਟਿੰਗ ਮੁਲਤਵੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ।
ਜਿਸ ਕਾਰਨ ਠੇਕਾ ਕਾਮਿਆਂ ‘ਚ ਭਾਰੀ ਰੋਸ਼ ਪਾਇਆ ਗਿਆ ਅਤੇ ਮਿਤੀ 16 ਸਤੰਬਰ 2024 ਤੋਂ ਮੁਕੰਮਲ ਕੰਮ ਜਾਮ ਕਰਕੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਅਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਪੰਜਾਬ ਸਰਕਾਰ ਦੇ ਖਿਲਾਫ 17 ਸਤੰਬਰ 2024 ਨੂੰ ਖਰੜ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਰੋਸ ਦਿੱਤਾ ਗਿਆ ਜਿੱਥੇ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿ ਉੱਤੇ ਭਬਾ ਭਾਰ ਜੋਰ ਲਗਾਇਆ ਕਿ ਠੇਕਾ ਕਾਮਿਆਂ ਦੇ ਲੱਗਣ ਜਾ ਰਹੇ ਧਰਨੇ ਨੂੰ ਕਿਸੇ ਵੀ ਹਾਲ ਰੋਕਿਆ ਜਾਵੇ ਧਰਨੇ ਚ ਆਉਂਦੇ ਕਈ ਕਾਮਿਆਂ ਨੂੰ ਜੇਲੀ ਡੱਕਿਆ ਗਿਆ ਅਤੇ ਫਿਰ ਵੀ ਸੀ ਐਚ ਬੀ ਤੇ ਡਬਲਿਉ ਤੇ ਸੀ ਐਚ ਐਚ ਠੇਕਾ ਕਾਮਿਆਂ ਦੇ ਕਾਫਲੇ ਨੂੰ ਸਰਕਾਰ ਰੋਕ ਨਾ ਸਕੀ ਵੱਡੀ ਗਿਣਤੀ ਚ ਤੈਨਾਤ ਹੋਈ ਠੇਕਾ ਕਾਮਿਆਂ ਨੇ ਘੜੂਆਂ ਤੋਂ ਮਾਰਚ ਕਰਦੇ ਹੋਏ ਭਾਗੋ ਮਾਜਰੇ ਖਰੜ ਟੋਲ ਪਲਾਜਾ ਉਥੇ ਵੱਡੀ ਤੈਨਾਤੀ ਚ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਅੱਗੇ ਜਾਣ ਦੀ ਮੰਗ ਕੀਤੀ।
ਪਰ ਪ੍ਰਸ਼ਾਸਨ ਵੱਲੋਂ ਕਾਮਿਆਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਅਤੇ ਕਾਮਿਆਂ ਨੇ ਉਸੇ ਥਾਂ ਉੱਤੇ ਲਗਾਤਾਰ ਦੇਰ ਰਾਤ ਤੱਕ ਧਰਨਾ ਜਾਰੀ ਰੱਖਿਆ ਗਿਆ ਜਿਸ ਦੇ ਦੌਰਾਨ ਪੰਜਾਬ ਸਰਕਾਰ ਦੇ ਨੁਮਾਇੰਦੇ ਡਿਪਟੀ ਸਕੱਤਰ ਨਵਰਾਜ ਸਿੰਘ ਬਰਾੜ ਪੰਜਾਬ ਸਰਕਾਰ ਅਤੇ ਪਾਵਰ ਕੌਮ ਦੇ ਨੁਮਾਇੰਦਿਆਂ ਨਾਲ ਬੈਠਕ ਹੋਈ ਜਿਸ ਵਿੱਚ 27 ਸਤੰਬਰ 2024 ਨੂੰ ਸਰਕਾਰ ਦੇ ਵਿੱਤ ਮੰਤਰੀ ਅਤੇ ਕਿਰਤ ਮੰਤਰੀ ਅਤੇ ਬਿਜਲੀ ਮੰਤਰੀ ਸਮੇਤ ਅਧਿਕਾਰੀਆਂ ਨਾਲ ਜਥੇਬੰਦੀ ਆਗੂਆਂ ਦੀ ਮੀਟਿੰਗ ਫਿਕਸ ਕਰਵਾਈ ਗਈ ਸੀ ਪਰ ਸਰਕਾਰ ਵੱਲੋਂ ਪੰਜਾਬ ਰਾਜ ਅੰਦਰ ਪੰਚਾਇਤੀ ਚੋਣਾਂ ਦਾ ਬਹਾਨਾ ਬਣਾ ਕੇ ਮਿਤੀ 27 ਸਤੰਬਰ 2024 ਨੂੰ ਹੋਣ ਵਾਲੀ ਮੀਟਿੰਗ ਮਿਤੀ 21 ਅਕਤੂਬਰ 2024 ਨੂੰ ਕਰ ਦਿੱਤੀ ਗਈ ਹੈ। ਜਿਸ ਦਾ ਪੱਤਰ ਚੰਡੀਗੜ੍ਹ ਵਿੱਤ ਮੰਤਰੀ ਦੇ ਦਫਤਰ ਵੱਲੋਂ ਪ੍ਰਾਪਤ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ‘ਚ ਮਿਤੀ 21 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਮਿਤੀ 23 ਅਕਤੂਬਰ 2024 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਮੋਹਾਲੀ/ਚੰਡੀਗੜ੍ਹ ਵਿਖੇ ਲਗਾਤਾਰ ਰੋਸ ਧਰਨਾ ਦੇਣ ਦਾ ਫੈਸਲਾ ਅੱਜ ਦੀ ਮੀਟਿੰਗ ਕੀਤਾ ਗਿਆ ਅਤੇ ਫੀਲਡ ਵਿੱਚ ਆਉਣ ਉੱਤੇ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀਅਤੇ ਵਿੱਤ ਮੰਤਰੀ ਅਤੇ ਕਿਰਤ ਮੰਤਰੀ ਸਮੇਤ ਬਿਜਲੀ ਬੋਰਡ ਦੇ ਚੇਅਰਮੈਨ ਸਮੇਤ ਡਾਇਰੈਕਟਰ ਨੂੰ ਕਾਲਿਆ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।