Punjab News: ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪੁਲਿਸ ਨੇ ਕਰ’ਤਾ ਨਵਾਂ ਖੁਲਾਸਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਸਕੂਲ ਮੈਨੇਜਮੈਂਟ ਦੇ ਨਾਲ ਨਾਲ ਪੁਲਿਸ ਤੇ ਪ੍ਰਸਾਸ਼ਨ ਨੂੰ ਵੀ ਭਾਜੜਾਂ ਪੈ ਗਈਆਂ, ਕਿਉਂਕਿ ਤਿਉਹਾਰੀ ਸੀਜ਼ਨ ਹੈ।
ਦੂਜੇ ਪਾਸੇ, ਧਮਕੀ ਦੀ ਖ਼ਬਰ ਮਿਲਦਿਆਂ ਹੀ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ, ਹੈਰਾਨੀਜਨਕ ਖੁਲਾਸੇ ਹੋਏ।
ਪੁਲਿਸ ਨੇ ਪਤਾ ਲਾਇਆ ਕਿ, ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਿਸੇ ਅੱਤਵਾਦੀ ਨੇ ਨਹੀਂ, ਬਲਕਿ ਸਕੂਲੀ ਵਿਦਿਆਰਥੀ ਨੇ ਹੀ ਦਿੱਤੀ ਸੀ। ਪੁਲਿਸ ਨੇ ਹਾਲਾਂਕਿ ਇਸ ਮਾਮਲੇ ਵਿਚ ਖੁੱਲ੍ਹ ਕੇ ਦੱਸਣ ਤੋਂ ਮਨਾ ਕੀਤਾ ਹੈ, ਪਰ ਪੁਲਿਸ ਨੇ ਇੱਕ ਬੱਚੇ ਨੂੰ ਰਾਊਂਡਅੱਪ ਕੀਤਾ ਹੈ।
ਜਾਣਕਾਰਾਂ ਦੀ ਮੰਨੀਏ ਤਾਂ, ਇੱਕ ਵਿਦਿਆਰਥੀ ਨੇ ਸ਼ਰਾਰਤ ਕਰਦਿਆਂ, ਫੇਕ ਈਮੇਲ ਆਈਡ ਤੋਂ ਸਕੂਲ ਪ੍ਰਿੰਸੀਪਲ ਨੂੰ ਸਕੂਲ ਵਿਚ ਬੰਬ ਹੋਣ ਦੀ ਗੱਲ ਕਹੀ ਸੀ।
ਜਿਸ ਤੋਂ ਬਾਅਦ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ, ਹਾਲਾਂਕਿ ਜਦੋਂ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਤਾਂ, ਪਤਾ ਲੱਗਿਆ ਕਿ, ਧਮਕੀ ਦੀ ਖ਼ਬਰ ਸਿਰਫ਼ ਅਫ਼ਵਾਹ ਸੀ ਅਤੇ ਬੱਚੇ ਨੇ ਸ਼ਰਾਰਤ ਕੀਤੀ ਸੀ।