All Latest NewsNews FlashPunjab News

ਪਾਵਰਕਾਮ ਸੀ ਐਚ ਬੀ ਠੇਕਾ ਕਾਮਿਆਂ ਵੱਲੋਂ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਰੀਜਨ ਮੋਹਾਲੀ ਦੇ ਝੂਠੇ ਪੱਤਰ ਦੀ ਜ਼ੋਰਦਾਰ ਨਿਖੇਧੀ

 

ਸੀਨੀਅਰ ਕਾਰਜਕਾਰੀ ਇੰਜੀਨੀਅਰ ਜ਼ੀਰਕਪੁਰ ਨੂੰ ਝੂਠੇ ਪੱਤਰ ਨੂੰ ਲੈ ਕੇ ‘ਚ ਸੌਂਪਿਆ ਜਾਵੇਗਾ ਨੋਟਿਸ

ਪੰਜਾਬ ਨੈੱਟਵਰਕ, ਮੋਹਾਲੀ-

ਪਾਵਰਕਾਮ ਐਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਸਰਕਲ ਮੋਹਾਲੀ ਦੀ ਮੀਟਿੰਗ ਬਨੂੜ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸਰਕਲ ਪ੍ਰਧਾਨ ਗੁਰਮੀਤ ਸਿੰਘ ਡਿਵੀਜ਼ਨ ਸਕੱਤਰ ਏਕਮ ਸਿੱਧੂ ਸੀਨੀਅਰ ਮੀਤ ਪ੍ਰਧਾਨ ਲੱਕੀ ਸਬ ਡਵੀਜਨ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਅਮਨਦੀਪ ਸਿੰਘ ਨੂੰ ਕਰੰਟ ਲੱਗਣ ਕਾਰਨ ਇੱਕ ਬਾਂਹ ਤੋਂ ਅਪੰਗ ਹੋਣ ਉੱਤੇ ਮੁਆਵਜ਼ਾ ਜਾਰੀ ਕਰਵਾਉਣ ਸਮੇਤ ਨੌਕਰੀ ਦਾ ਪ੍ਰਬੰਧ ਕਰਵਾਉਣ ਅਤੇ ਠੇਕੇਦਾਰ ਕੰਪਨੀਆਂ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਘਪਲੇ ਜਾਰੀ ਕਰਵਾਉਣ ਸਮੇਤ ਵਧੀਆ ਟੀਐਨਪੀ ਕਿੱਟਾਂ ਦਾ ਪ੍ਰਬੰਧ ਕਰਵਾਉਣ ਲਈ ਸੀਨੀਅਰ ਕਾਰਜਕਾਰੀ ਇੰਜੀਨੀਅਰ ਜੀਰਕਪੁਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ।

ਪਰ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾਉਂਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਜੀਰਕਪੁਰ ਵੱਲੋਂ ਨਾ ਤਾਂ ਮੁਆਵਜੇ ਦੀ ਅਦਾਇਗੀ ਕਰਵਾਈ ਗਈ ਅਤੇ ਨਾ ਹੀ ਨੌਕਰੀ ਦਾ ਪ੍ਰਬੰਧ ਕੀਤਾ ਗਿਆ ਅਤੇ ਠੇਕੇਦਾਰ ਕੰਪਨੀਆਂ ਵੱਲੋਂ ਕੀਤੇ ਗਏ ਬਕਾਏ ਏਰੀਅਰ ਮੋਬਾਇਲ ਭੱਤੇ ਕਰੋੜਾਂ ਰੁਪਏ ਘਪਲੇ ਦਾ ਬਕਾਇਆ ਵੀ ਜਾਰੀ ਨਹੀਂ ਕਰਵਾਇਆ ਗਿਆ। ਲਗਾਤਾਰ ਤਿੰਨ ਸਾਲਾਂ ਤੋਂ ਠੇਕੇਦਾਰ ਕੰਪਨੀ ਕਾਮਿਆਂ ਦੀ ਲੁੱਟ ਕਰ ਰਹੀ ਹੈ। ਜਿਸ ਦੇ ਕਾਰਨ ਠੇਕਾ ਕਾਮਿਆਂ ਚ ਭਾਰੀ ਰੋਸ ਪਾਇਆ ਗਿਆ। ਠੇਕਾ ਕਾਮਿਆਂ ਨੇ ਜੀਰਕਪੁਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅੱਗੇ ਲਗਾਤਾਰ ਰੋਸ ਧਰਨਾ ਦਿੱਤਾ ਗਿਆ।

ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਅੱਗੇ ਰੋਸ ਧਰਨਾ ਦੇ ਰਹੇ ਕਾਮਿਆਂ ਉਤੇ ਗੁੰਡੇ ਅੰਸਰਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਵੀਡੀਓ ਕਲਿੱਪ ਸਮੇਤ ਆਡੀਓ ਕਲਿੱਪ ਵੀ ਕਾਮਿਆਂ ਕੋਲ ਮੌਜੂਦ ਹੈ। ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਾਮਿਆਂ ਦੀ ਜਥੇਬੰਦੀ ਨਾਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਮੇਤ ਇੰਜੀਨੀਅਰ ਐਸੋਸੀਏਸ਼ਨ ਨੇ ਮੀਟਿੰਗ ਕਰਕੇ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਦਾ ਮੌਕੇ ਉੱਤੇ ਭਰੋਸਾ ਦਿੱਤਾ ਜਿਸ ਦੇ ਕਾਰਨ ਠੇਕਾ ਕਾਮਿਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਮਿਤੀ 25 ਅਕਤੂਬਰ 2024 ਨੂੰ ਇੱਕ ਵਟਸਐਪ ਉਤੇ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਰੀਜਨ ਮੋਹਾਲੀ ਦੀ ਲੈਟਰ ਮਿਲਦੀ ਹੈ ਜਿਸ ‘ਚ ਲਿਖਿਆ ਹੈ ਕਿ ਠੇਕਾ ਕਾਮਿਆਂ ਦੇ ਆਗੂਆਂ ਨੇ ਧਰਨੇ ਦੌਰਾਨ ਰੋਸ਼ ਪ੍ਰਦਰਸ਼ਨ ਕਰਨ ਦੀ ਮਾਫੀ ਮੰਗੀ ਅਤੇ ਭਵਿੱਖ ਵਿੱਚ ਰੋਸ਼ ਪ੍ਰਦਰਸ਼ਨ ਨਾ ਕਰਨ ਦਾ ਯਕ਼ੀਨ ਦਵਾਇਆ ਗਿਆ ਅਤੇ ਧਰਨੇ ਚ ਸ਼ਾਮਿਲ ਹੋਣ ਵਾਲੇ ਕਾਮਿਆਂ ਦੀ No worak No pay ਦਾ ਫ਼ੈਸਲਾ ਲਾਗੂ ਕੀਤਾ ਜਾਵੇ।

ਪਾਵਰਕਾਮ ਸੀਐਚਬੀ ਜਥੇਬੰਦੀ ਨੇ ਮੀਟਿੰਗ ਕਰ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਰੀਜਨ ਮੋਹਾਲੀ ਦੇ ਝੂਠੇ ਪੱਤਰ ਦੀ ਕਰੜੇ ਸ਼ਬਦਾਂ ਵਿੱਚ ਜ਼ੋਰਦਾਰ ਨਿਖੇਦੀ ਕਰਦੇ ਹੋਏ ਇਹ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਿਸੇ ਵੀ ਸੀਐਚਬੀ ਯੂਨੀਅਨ ਦੇ ਨੁਮਾਇੰਦੇ ਵੱਲੋਂ ਨਹੀਂ ਕੀਤੀ ਗਈ। ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਰੀਜਨ ਮੋਹਾਲੀ ਦੇ ਝੂਠੇ ਪੱਤਰ ਬਾਰੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਜੀਰਕਪੁਰ ਨੂੰ ਇੱਕ ਡੈਪੂਟੇਸ਼ਨ ਜਥੇਬੰਦੀ ਵੱਲੋਂ ਮਿਲ ਕੇ ਪੱਤਰ ਜਾਰੀ ਕਰੇਗਾ ਅਗਰ ਭਵਿੱਖ ਵਿੱਚ ਇਸ ਤਰ੍ਹਾਂ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

Leave a Reply

Your email address will not be published. Required fields are marked *