ਅਮਰਿੰਦਰ ਸਿੰਘ ਚਹਿਲ ਆਮ ਆਦਮੀ ਪਾਰਟੀ ਖੰਨਾ ਦਫਤਰ ਦੇ ਕੋ-ਇੰਚਾਰਜ ਨਿਯੁਕਤ

All Latest NewsNews FlashPunjab News

 

ਪੰਜਾਬ ਨੈੱਟਵਰਕ, ਖੰਨਾ

ਆਮ ਆਦਮੀ ਪਾਰਟੀ ਦਫਤਰ ਖੰਨਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਵੱਲੋਂ ਅਮਰਿੰਦਰ ਸਿੰਘ ਚਹਿਲ ਨੂੰ ਨਿਯੁਕਤੀ ਪੱਤਰ ਦੇ ਕੇ ਆਮ ਆਦਮੀ ਪਾਰਟੀ ਦਫਤਰ ਖੰਨਾ ਦਾ ਕੋ- ਇੰਚਾਰਜ਼ ਨਿਯੁਕਤ ਕੀਤਾ ਗਿਆ।

ਇਸ ਮੌਕੇ ਸੌਂਦ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸ ਚਹਿਲ ਇੱਕ ਮਿਹਨਤੀ, ਇਮਾਨਦਾਰ ਅਤੇ ਅਣਥੱਕ ਵਰਕਰ ਹਨ ਇਹਨਾਂ ਦੀ ਯੋਗਤਾ ਦੇ ਆਧਾਰ ਤੇ ਹੀ ਇਹਨਾ ਨੂੰ ਦਫਤਰ ਦੇ ਕੋ-ਇੰਚਾਰਜ਼ ਦੀ ਜਿੰਮੇਦਾਰੀ ਸੌਂਪੀ ਗਈ ਹੈ।

ਵਰਨਯੋਗ ਹੈ ਕਿ ਦਫਤਰ ਦੇ ਇੰਚਾਰਜ ਕਰਮ ਚੰਦ ਸ਼ਰਮਾ ਚਲੇ ਆ ਰਹੇ ਹਨ ਪ੍ਰੰਤੂ ਤਰੁਨਪ੍ਰੀਤ ਸਿੰਘ ਸੌਂਦ ਦੇ ਕੈਬਨਿਟ ਮੰਤਰੀ ਬਣਨ ਉਪਰੰਤ ਖੰਨਾ ਵਿਖੇ ਦਫਤਰ ਦਾ ਕੰਮਕਾਜ ਅਤੇ ਦਾਇਰਾ ਵੱਡਾ ਹੋ ਜਾਣ ਕਾਰਨ ਅਮਰਿੰਦਰ ਚਹਿਲ ਨੂੰ ਇਹ ਵਿਸ਼ੇਸ਼ ਜਿੰਮੇਵਾਰੀ ਸੌਂਪੀ ਗਈ ਹੈ।

ਇਸ ਮੌਕੇ ਆਪਣੇ ਸੰਬੋਧਨ ਚਹਿਲ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਕੋ-ਇੰਚਾਰਜ ਵਜੋਂ ਮਿਲੀ ਜਿੰਮੇਦਾਰੀ ਨੂੰ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਉਕਤ ਤੋਂ ਇਲਾਵਾ ਮਨਰੀਤ ਸਿੰਘ ਨਾਗਰਾ, ਅਮਨਦੀਪ ਸਿੰਘ ਪੁਰੇਵਾਲ, ਕਰਨ ਅਰੋੜਾ ਮਹੇਸ਼ ਕੁਮਾਰ ਪੀ.ਏ,ਡਾ. ਬਲਰਾਮ ਸ਼ਰਮਾ, ਬਲਾਕ ਪ੍ਰਧਾਨ ਅਵਤਾਰ ਸਿੰਘ ਮਾਨ, ਭੁਪਿੰਦਰ ਸਿੰਘ ਸਰਾਂ, ਗੁਰਮੁਖ ਸਿੰਘ, ਹਵਾ ਸਿੰਘ, ਡਾ. ਜੇ. ਐਸ ਖੰਨਾ ਮਦਨ ਲਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ,ਅਹੁਦੇਦਾਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ।

 

Media PBN Staff

Media PBN Staff

Leave a Reply

Your email address will not be published. Required fields are marked *