All Latest NewsNews FlashPunjab News

ਪੰਜਾਬ ਕੈਬਨਿਟ ਸਬ-ਕਮੇਟੀ ਦੀ ਭਲਕੇ ਹੋਵੇਗੀ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਅਹਿਮ ਮੀਟਿੰਗ, ਕੀ ਹੋਣਗੇ ਵੱਡੇ ਐਲਾਨ!

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਕੈਬਿਨਟ ਸਬ ਕਮੇਟੀ ਦੀ ਕੱਲ੍ਹ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਅਹਿਮ ਮੀਟਿੰਗਾਂ ਹੋਣ ਜਾ ਰਹੀਆਂ ਹਨ। ਇਹ ਮੀਟਿੰਗਾਂ ਪੰਜਾਬ ਭਵਨ ਸੈਕਟਰ ਤਿੰਨ ਚੰਡੀਗੜ੍ਹ ਵਿਖੇ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਅੱਠ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਨੂੰ ਦਿੱਤਾ ਗਿਆ ਹੈ। ਇਹਨਾਂ ਵਿੱਚ ਸਕੂਲ ਸਿੱਖਿਆ ਵਿਭਾਗ ਨਾਲ ਸੰਬੰਧਿਤ ਪੰਜ ਜਥੇਬੰਦੀਆਂ ਹਨ, ਜਦੋਂ ਕਿ ਪਸ਼ੂ ਪਾਲਣ ਵਿਭਾਗ ਨਾਲ ਸੰਬੰਧਿਤ ਦੋ ਜਥੇਬੰਦੀਆਂ ਅਤੇ ਇੱਕ ਜਥੇਬੰਦੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸੰਬੰਧਿਤ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਅਨਏਡਿਡ ਸਟਾਫ ਫਰੰਟ ਪੰਜਾਬ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ, ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ, 2364 ਈਟੀਟੀ ਸਲੈਕਟਡ ਈਜੀਐਸ, ਏਆਈ, ਐਸਟੀਆਰ, ਈਪੀ ਅਧਿਆਪਕ ਯੂਨੀਅਨ ਪੰਜਾਬ, ਸਰਵ (ਸਮੱਗਰਾ) ਸਿੱਖਿਆ ਅਭਿਆਨ ਮਿੱਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ, ਵੈਟਨਰੀ ਏਆਈ ਵਰਕਰ ਯੂਨੀਅਨ ਪੰਜਾਬ, ਗ੍ਰਾਮ ਪੰਚਾਇਤ ਜਲ ਸਪਲਾਈ ਓਪਰੇਟਰਜ ਐਸੋਸੀਏਸ਼ਨ ਯੂਨੀਅਨ ਪੰਜਾਬ ਅਤੇ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਆਫ ਫਾਰ ਪੇਰਿਟੀ ਯੂਨੀਅਨ ਪੰਜਾਬ ਨਾਲ ਕੈਬਨਿਟ ਸਬ ਕਮੇਟੀ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਮੀਟਿੰਗਾਂ ਕਰੇਗੀ।

ਮੰਨਿਆ ਜਾ ਰਿਹਾ ਹੈ ਕਿ ਇਹਨਾਂ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੈਬਿਨਟ ਸਬ ਕਮੇਟੀ ਇਹਨਾਂ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਦੇ ਹੱਕ ਵਿੱਚ ਕੋਈ ਅਹਿਮ ਫੈਸਲਾ ਲੈ ਸਕਦੀ ਹੈ, ਕਿਉਂਕਿ ਪੰਜਾਬ ਅੰਦਰ ਚਾਰ ਹਲਕਿਆਂ ਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਿਚਕਾਰ ਪੰਜਾਬ ਸਰਕਾਰ ਕਦੇ ਨਹੀਂ ਚਾਹੇਗੀ ਕਿ ਮੁਲਾਜ਼ਮ ਅਤੇ ਅਧਿਆਪਕ ਉਹਨਾਂ ਦਾ ਕੋਈ ਨੁਕਸਾਨ ਕਰਨ।

ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਮੀਟਿੰਗ ਵਿੱਚ ਕੋਈ ਅਹਿਮ ਫੈਸਲੇ ਲੈ ਸਕਦੀ ਹੈ। ਬਾਕੀ ਦੇਖਦੇ ਹਾਂ ਕਿ ਕੱਲ ਪੰਜਾਬ ਸਰਕਾਰ ਇਹਨਾਂ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਦੇ ਹੱਕ ਵਿੱਚ ਕੀ ਫੈਸਲਾ ਲੈਂਦੀ ਹੈ?

 

Leave a Reply

Your email address will not be published. Required fields are marked *