All Latest NewsNews FlashPunjab News

ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦਾ ਸੂਬਾ ਪੱਧਰੀ ਡੈਲੀਗੇਟ ਇਜ਼ਲਾਸ 3-4 ਜਨਵਰੀ ਨੂੰ ਸੰਗਰੂਰ ਵਿਖੇ

 

ਸ਼ਹੀਦ ਊਧਮ ਸਿੰਘ ਜਨਮ ਦਿਨ ਸਮਰਪਿਤ ਅਤੇ ਨੌਜਵਾਨਾਂ ਦੀਆਂ ਮੁੱਖ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ‘ਤੇ ਕੇਂਦਰਿਤ ਹੋਵੇਗਾ ਸੂਬਾ ਇਜ਼ਲਾਸ

ਰਣਬੀਰ ਕੌਰ ਢਾਬਾਂ, ਜਲਾਲਾਬਾਦ

ਸਰਬ ਭਾਰਤ ਨੌਜਵਾਨ ਸਭਾ ਸੂਬਾ ਸਕੱਤਰੇਤ ਅਤੇ ਜਿਲ੍ਹਾ ਕੌਂਸਲ ਸੰਗਰੂਰ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕੀਤੀ ਗਈ,ਜਿਸ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰੇਤ ਮੈਂਬਰਾਂ ਤੋਂ ਇਲਾਵਾ ਜਿਲਾ ਸੰਗਰੂਰ ਦੇ ਜਿਲਾ ਕਮੇਟੀ ਮੈਂਬਰ ਅਤੇ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਸੰਗਰੂਰ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ, ਸਮੇਤ ਉੱਘੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੀਟਿੰਗ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕੀਤੀ ਅਤੇ ਇਸ ਮੌਕੇ ਉਹਨਾਂ ਨਾਲ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਮੀਟਿੰਗ ਉਪਰੰਤ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਲਏ ਗਏ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ ਨੇ ਦੱਸਿਆ 3 ਅਤੇ 4 ਜਨਵਰੀ 2025 ਨੂੰ ਸਰਬ ਭਾਰਤ ਨੌਜਵਾਨ ਸਭਾ ਦਾ ਦੋ ਰੋਜ਼ਾ ਸੂਬਾ ਪਧਰੀ ਡੈਲੀਗੇਟ ਇਜਲਾਸ ਇਥੇ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਕੀਤਾ ਜਾਵੇਗਾ, ਜਿਸ ਵਿਚ ਸੂਬੇ ਭਰ ਤੋਂ ਲਗਪਗ 250 ਤੋਂ ਵੱਧ ਚੁਣੇ ਹੋਏ ਡੈਲੀਗੇਟ ਸ਼ਮੂਲੀਅਤ ਕਰਨਗੇ।

ਉਹਨਾਂ ਇਹ ਵੀ ਦੱਸਿਆ ਕਿ ਇਹ ਸੂਬਾ ਪੱਧਰੀ ਡੈਲੀਗੇਟ ਇਜਲਾਸ ਸ਼ਹੀਦ ਊਧਮ ਸਿੰਘ ਤੇ ਜਨਮ ਦਿਨ ਨੂੰ ਸਮਰਪਿਤ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਤਿੰਨ ਜਨਵਰੀ ਬਾਅਦ ਦੁਪਹਿਰ ਇੱਕ ਵਿਸ਼ਾਲ ਰੈਲੀ ਅਤੇ ਬਨੇਗਾ ਵਲੰਟੀਅਰ ਮਾਰਚ ਕਰਕੇ ਕੀਤੀ ਜਾਵੇਗੀ। ਇਹ ਰੈਲੀ ਅਤੇ ਮਾਰਚ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਾਨ ਸਿੰਘ ਭੋਰਾ ਨੂੰ ਸਮਰਪਿਤ ਹੋਵੇਗੀ।

ਇਹ ਸੂਬਾ ਪੱਧਰੀ ਡੈਲੀਗੇਟ ਇਜਲਾਸ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” (ਬਨੇਗਾ) ਦੀ ਪ੍ਰਾਪਤੀ ਅਤੇ ਹੋਰਨਾਂ ਨੌਜਵਾਨ ਮੰਗਾਂ ਤੇ ਕੇਂਦਰਿਤ ਹੋਵੇਗਾ। ਇਸ ਦੋ ਰੋਜ਼ਾ ਸੂਬਾ ਪਧਰੀ ਡੈਲੀਗੇਟ ਇਜਲਾਸ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਰਮਨ ਕੁਮਾਰ ਥਿਰਮਲਾਈ ਅਤੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ ਵਿਸ਼ੇਸ਼ ਤੌਰ ਤੇ ਬਤੌਰ ਅਬਜ਼ਰਵਰ ਸ਼ਮੂਲੀਅਤ ਕਰਨਗੇ।

ਉਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪ੍ਰੋਗਰਾਮ ਦੀ ਸਫਲਤਾ ਲਈ ਇਸ ਮੀਟਿੰਗ ਵਿੱਚ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਤਿਆਰੀ ਕਮੇਟੀ ਦੇ ਕਨਵੀਨਰ ਸੁਖਦੇਵ ਸ਼ਰਮਾ ਸਵਾਗਤ ਕਮੇਟੀ ਦੇ ਕਨਵੀਨਰ ਡਾਕਟਰ ਮਨਿੰਦਰ ਧਾਲੀਵਾਲ ਮੀਡੀਆ ਅਤੇ ਪ੍ਰਚਾਰ ਕਮੇਟੀ ਦੇ ਕਨਵੀਨਰ ਰਾਹੁਲ ਗਰਗ ਨੂੰ ਥਾਪਿਆ ਗਿਆ ਹੈ।

ਉਕਤ ਮੀਟਿੰਗ ਤੋਂ ਇਲਾਵਾ ਬੀਤੇ ਕਲ੍ਹ ਔਨਲਾਈਨ ਪਲਾਟਫਾਰਮ ਤੇ ਸੂਬਾ ਕੌਂਸਲ ਦੀ ਇਕ ਵਿਸ਼ੇਸ਼ ਮੀਟਿੰਗ ਕਰਕੇ ਇਸ ਦੋ ਰੋਜ਼ਾ ਪ੍ਰੋਗਰਾਮ ਦੀ ਸਫਲਤਾ ਲਈ ਉਕਤ ਪ੍ਰਬੰਧਾਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸੂਬਾ ਪਧਰੀ ਡੈਲੀਗੇਟ ਇਜਲਾਸ ਦੀਆਂ ਤਿਆਰੀਆਂ ਲਈ ਵਿਸ਼ੇਸ਼ ਤੌਰ ਤੇ ਆਗੂ ਟੀਮ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੇ ਤਿਆਰੀਆਂ ਸ਼ੁਰੂ ਕਰਵਾ ਦਿੱਤੀਆਂ ਹਨ।

ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਨਵਜੀਤ ਸਿੰਘ ਸੰਗਰੂਰ ਸੂਬਾ ਸਕੱਤਰੇਤ ਮੈਂਬਰ, ਰਾਹੁਲ ਗਰਗ, ਰਮਨ ਕੁਮਾਰ ਧਰਮੂਵਾਲਾ ਸੂਬਾ ਪ੍ਰਧਾਨ ਏ. ਆਈ. ਐਸ. ਐਫ., ਕਰਮਵੀਰ ਕੌਰ ਬੱਧਣੀ, ਸੁੱਖਵਿੰਦਰ ਮਲੋਟ,ਗੁਰਦਿੱਤ ਦੀਨਾ, ਨਰੇਸ਼ ਕੁਮਾਰ, ਸੁਨੀਲ ਕੁਮਾਰ, ਗੁਰਜੰਟ ਸਿੰਘ, ਵਿੱਕੀ,ਨਿਸਾਰ ਖਾ,ਸੋਨੂ, ਰਾਜੇਸ਼ ਕੁਮਾਰ, ਰਵੀ ਕੁਮਾਰ, ਮਾਸੂਮ ਆਲਮ, ਦਲਜੀਤ ਸਿੰਘ , ਮੋਨੂੰ, ਵਿਸ਼ਾਲ ਕੁਮਾਰ ਆਦਿ ਮੀਟਿੰਗ ਵਿੱਚ ਹਾਜ਼ਰ ਸਨ।

 

Leave a Reply

Your email address will not be published. Required fields are marked *