ਸੀਨੀਅਰ ਲੀਡਰ HS ਫੂਲਕਾ ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ
ਪੰਜਾਬ ਨੈੱਟਵਰਕ ਚੰਡੀਗੜ੍ਹ
ਸੀਨੀਅਰ ਲੀਡਰ ਅਤੇ 1984 ਦੰਗਾ ਪੀੜਤਾਂ ਦੇ ਕੇਸਾਂ ਦੀ ਲੜਾਈ ਲੜ ਰਹੇ ਐਚ ਐਸ ਫੂਲਕਾ ਦੇ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫੂਲਕਾ ਸੁਪਰੀਮ ਕੋਰਟ ਦੇ ਸੀਨੀਅਰ ਲੀਡਰ ਵਕੀਲ ਹਨ ਅਤੇ ਮਨੁੱਖੀ ਅਧਿਕਾਰ ਦੇ ਕਾਰਕੁਨ ਹਨ। ਉਹ 1984 ਦੇ ਦੰਗਾ ਪੀੜਤਾਂ ਦੇ ਕੇਸ ਸ਼ਿਰੋਮਣੀ ਕਮੇਟੀ ਵੱਲੋਂ ਲੜੇ ਅਤੇ ਅੱਜ ਵੀ ਲੜ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਵੀ ਰਹੇ ਹਨ।
ਹਰਵਿੰਦਰ ਸਿੰਘ ਫੂਲਕਾ 2017 ‘ਚ ਦਾਖਾ ਅਸੈਂਬਲੀ ਹਲਕੇ ਤੋਂ ਚੋਣ ਜਿੱਤੇ ਸਨ ਪਰ ਬਾਅਦ ਵਿੱਚ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਸਨ।
ਫੂਲਕਾ ਦਾ ਇਹ ਵਿਚਾਰ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਸੁਖਬੀਰ ਬਾਦਲ ਸਮੇਤ ਹੋਰ ਸੀਨੀਅਰ ਆਗੂਆਂ ਨੂੰ ਅਕਾਲ ਤਖਤ ਵੱਲੋਂ ਧਾਰਮਿਕ ਤੇ ਸਿਆਸੀ ਸਜ਼ਾ ਸੁਣਾਉਣ ਤੋ੍ਂ ਬਾਅਦ ਸਾਹਮਣੇ ਆਇਆ ਹੈ।