ਅੰਮ੍ਰਿਤਸਰ CIA ਸਟਾਫ ਵੱਲੋਂ ਤਸਕਰੀ ਮਾਮਲੇ ‘ਚ ਗ੍ਰਿਫਤਾਰ ਕੀਤੇ ਗੁਰਵੀਰ ਸਿੰਘ ਦਾ ਸਿਹਤ ਵਿਭਾਗ ਫਿ਼ਰੋਜ਼ਪੁਰ ਨਾਲ ਸਬੰਧ ਨਹੀਂ- ਸਿਵਲ ਸਰਜਨ ਡਾ. ਰਾਜਵਿੰਦਰ ਕੌਰ

All Latest NewsNews FlashPunjab News

 

ਸਾਲ 2023 ਦੇ ਜੁਲਾਈ ਮਹੀਨੇ ਵਿਚ ਹੀ ਇਸ ਦੀਆਂ ਸੇਵਾਵਾਂ ਕੀਤੀਆਂ ਸਨ ਸਮਾਪਤ—ਡਾ: ਰਾਜਵਿੰਦਰ ਕੌਰ ਸਿਵਲ ਸਰਜਨ

ਪ੍ਰਾਈਵੇਟ ਫਰਮ ਰਾਹੀਂ ਸਿਹਤ ਵਿਭਾਗ ਵਿਚ ਕਰ ਰਿਹਾ ਸੀ ਡਰਾਈਵਰ ਦਾ ਕੰਮ

ਪੰਜਾਬ ਨੈੱਟਵਰਕ, ਫਿ਼ਰੋਜ਼ਪੁਰ

ਅੰਮ੍ਰਿਤਸਰ ਸੀ.ਆਈ.ਏ ਸਟਾਫ ਵੱਲੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗੁਰਵੀਰ ਸਿੰਘ ਦਾ ਸਿਵਲ ਸਰਜਨ ਫਿ਼ਰੋਜ਼ਪੁਰ ਦਫਤਰ ਨਾਲ ਕੋਈ ਸਬੰਧ ਨਹੀਂ ਹੈ। ਇਹ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਫਿ਼ਰੋਜ਼ਪੁਰ ਡਾ: ਰਾਜਵਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਵਿੱਚ ਉਕਤ ਡਰਾਈਵਰ ਆਊਟ ਸੌਰਸ ਤੌਰ ਤੇ ਭਰਤੀ ਪ੍ਰਾਈਵੇਟ ਕੰਪਨੀ ਵੱਲੋਂ ਗਿਆ ਸੀ।

ਉਨ੍ਹਾਂ ਕਿਹਾ ਕਿ ਉਕਤ ਗੁਰਵੀਰ ਸਿੰਘ ਪ੍ਰਾਈਵੇਟ ਕੰਪਨੀ ਰਾਹੀਂ ਸਿਵਲ ਸਰਜਨ ਦਫਤਰ ਅਧੀਨ ਐਮ.ਐਮ.ਯੂ ਵਿਚ ਕੁਝ ਸਮਾਂ ਕੰਮ ਕਰਦਾ ਰਿਹਾ ਹੈ ਅਤੇ ਉਸ ਦੀਆਂ ਸੇਵਾਵਾਂ ਮਿਤੀ 31.07.2023 ਨੂੰ ਸਮਾਪਤ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਉਕਤ ਪ੍ਰਾਈਵੇਟ ਡਰਾਈਵਰ ਜ਼ੋ ਮਿਤੀ 31.07.2023 ਨੂੰ ਗੈਰਹਾਜ਼ਰ ਰਿਹਾ ਸੀ, ਜਿਸ ਦੇ ਚਲਦਿਆਂ ਕੰਪਨੀ ਨੂੰ ਜਾਣੂ ਕਰਵਾਉਂਦਿਆਂ ਉਸ ਨੂੰ ਟਰਮੀਨੇਟ ਕਰਨ ਉਪਰੰਤ ਕੰਪਨੀ ਨੂੰ ਉਕਤ ਵਿਅਕਤੀ ਬਾਰੇ ਲਿਖ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀਆਂ ਸੇਵਵਾਂ ਮਿਤੀ 31.07.2023 ਨੂੰ ਖਤਮ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਕਤ ਗੁਰਵੀਰ ਸਿੰਘ ਦਾ ਸਿਹਤ ਵਿਭਾਗ ਨਾਲ ਪਿਛਲੇ ਇਕ ਸਾਲ ਤੋਂ ਕੋਈ ਸਬੰਧ ਨਹੀਂ ਹੈ।

 

Media PBN Staff

Media PBN Staff

Leave a Reply

Your email address will not be published. Required fields are marked *