ਵੱਡੀ ਖ਼ਬਰ: ਅੰਮ੍ਰਿਤਪਾਲ ਦੇ ਸਾਥੀ ਬਸੰਤ ਸਿੰਘ ਨੂੰ ਮਿਲੀ ਪੈਰੋਲ, ਪਹੁੰਚਿਆ ਮੋਗੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਇਸ ਵੇਲੇ ਦੀ ਵੱਡੀ ਖ਼ਬਰ ਖੰਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ।
ਜਾਣਕਾਰੀ ਦੇ ਮੁਾਤਬਿਕ, ਬਸੰਤ ਸਿੰਘ ਨੁੰ ਪੁਲਿਸ ਹਿਰਾਸਤੀ ਪੈਰੋਲ ਮਿਲੀ ਹੈ।
ਜਾਣਕਾਰੀ ਮੁਤਾਬਿਕ, ਕੁੱਝ ਦਿਨ ਪਹਿਲਾਂ ਬਸੰਤ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ।
ਮਾਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਵੱਲੋਂ ਇਕ ਦਰਖ਼ਾਸਤ ਦਿੱਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ, ਉਨ੍ਹਾਂ ਨੂੰ ਪੈਰੋਲ ਮਿਲੀ ਹੈ।
ਉਹ ਪੰਜਾਬ ਦੇ ਮੋਗਾ ਪਹੁੰਚੇ, ਜਿਥੇ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਬਸੰਤ ਸਿੰਘ ਦੀ ਮਾਤਾ ਦਾ ਅੰਮਿਤ ਸਸਕਾਰ ਕੀਤਾ ਜਾ ਰਿਹਾ ਹੈ।
ਹਾਲਾਂਕਿ ਬਸੰਤ ਸਿੰਘ ਸਖ਼ਤ ਸੁਰੱਖਿਆ ਘੇਰੇ ਵਿਚ ਹਨ ਅਤੇ ਅੰਤਿਮ ਸਸਕਾਰ ਤੋਂ ਬਾਅਦ ਪੁਲਿਸ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਜਾਵੇਗੀ।
ਪਰ, ਹੁਣ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ, ਬਸੰਤ ਸਿੰਘ ਨੂੰ ਕਿੰਨੇ ਸਮੇਂ ਦੀ ਪੈਰੋਲ ਮਿਲੀ ਹੈ।