Diabetes: ਪੰਜਾਬ ‘ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਡਰਾਉਣ ਵਾਲੀ, ਅੰਕੜੇ ਪੜ੍ਹ ਕੇ ਹੋ ਜਾਉਗੇ ਹੈਰਾਨ!
Diabetes: ਪੰਜਾਬ ਵਿੱਚ ਸ਼ੂਗਰ ਦੇ ਮਰੀਜ਼ਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸੂਬੇ ਵਿੱਚ ਮਠਿਆਈਆਂ ਦੀ ਵਧਦੀ ਵਿਕਰੀ ਤੋਂ ਮਠਿਆਈ ਵਾਲੇ ਖੁਸ਼ ਹਨ, ਉਥੇ ਹੀ ਦੂਜੇ ਪਾਸੇ ਸ਼ੂਗਰ ਦੇ ਮਰੀਜ਼ਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਸ਼ੂਗਰ ਇੱਕ ਘਾਤਕ ਬਿਮਾਰੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਹਰ ਸਾਲ ਲੋਕ 878.82 ਕਰੋੜ ਰੁਪਏ ਦੀਆਂ ਮਠਿਆਈਆਂ ਖਾਂਦੇ ਹਨ।
ਕੁਝ ਸਾਲ ਪਹਿਲਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ 15 ਰਾਜਾਂ ਵਿੱਚ ਸਰਵੇਖਣ ਕੀਤਾ ਸੀ। ਇਸ ਸਰਵੇ ਦੌਰਾਨ ਪੰਜਾਬ ਦੇ 8.7 ਫੀਸਦੀ ਲੋਕ ਸ਼ੂਗਰ ਤੋਂ ਪੀੜਤ ਪਾਏ ਗਏ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ 872 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚ 72 ਲੱਖ ਟੈਸਟ ਕੀਤੇ ਗਏ ਹਨ। ਇਨ੍ਹਾਂ ‘ਚੋਂ 8.5 ਫੀਸਦੀ ਲੋਕਾਂ ‘ਚ ਹਾਈ ਸ਼ੂਗਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਹਰ 9ਵਾਂ ਵਿਅਕਤੀ ਸ਼ੂਗਰ ਤੋਂ ਪੀੜਤ ਹੈ।
ਇਸ ਦੇ ਨਾਲ ਹੀ ਲੋਕ ਮੋਟਾਪੇ ਦਾ ਸ਼ਿਕਾਰ ਵੀ ਹੋ ਰਹੇ ਹਨ। ਭਾਰਤ ਵਿੱਚ ਡਾਇਬਟੀਜ਼ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ ਅਤੇ 2030 ਤੱਕ 9.5 ਕਰੋੜ ਤੋਂ ਵੱਧ ਲੋਕਾਂ ਦੇ ਇਸ ਤੋਂ ਪੀੜਤ ਹੋਣ ਦੀ ਸੰਭਾਵਨਾ ਹੈ।
ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋਣ ਲੱਗੇ ਹਨ। ਮਠਿਆਈਆਂ ਦਾ ਸੇਵਨ, ਫਾਸਟ ਫੂਡ, ਸੀਮਤ ਸਰੀਰਕ ਗਤੀਵਿਧੀਆਂ ਅਤੇ ਜ਼ਿਆਦਾ ਕੋਲਡ ਡਰਿੰਕਸ ਇਸ ਬੀਮਾਰੀ ਦੇ ਖਤਰੇ ਨੂੰ ਵਧਾ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਵਿੱਚ ਸਮੇਂ ਸਿਰ ਬਦਲਾਅ ਨਾ ਕੀਤਾ ਗਿਆ ਤਾਂ ਭਾਰਤ ਵਿੱਚ 2 ਦਹਾਕਿਆਂ ਵਿੱਚ ਦੁਨੀਆ ਵਿੱਚ ਡਾਇਬਟੀਜ਼ ਕੈਪੀਟਲ ਬਣ ਜਾਵੇਗਾ।
ਇਸ ਦੇ ਲਈ ਲੋਕਾਂ ਨੂੰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਬਦਲਣੀਆਂ ਚਾਹੀਦੀਆਂ ਹਨ। ਆਪਣੀ ਡਾਈਟ ਵਿੱਚ ਹਰੀਆਂ ਸਬਜ਼ੀਆਂ,ਫਲ, ਸਲਾਦ, ਆਦਿ ਸ਼ਾਮਿਲ ਕਰਨੇ ਚਾਹੀਦੇ ਹਨ। ਅਤੇ ਕਸਰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ।