ਕੁੱਲ ਹਿੰਦ ਕਿਸਾਨ ਸਭਾ ਫਾਜ਼ਿਲਕਾ ਦਾ ਡੈਲੀਗੇਟ ਇਜ਼ਲਾਸ ਸਫਲਤਾ ਪੂਰਵਕ ਸੰਪੰਨ, ਕਾਮਰੇਡ ਸੁਰਿੰਦਰ ਢੰਡੀਆਂ ਚੁਣੇ ਗਏ ਪ੍ਰਧਾਨ
ਕਾਮਰੇਡ ਸੁਰਿੰਦਰ ਢੰਡੀਆਂ ਜ਼ਿਲ੍ਹਾ ਪ੍ਰਧਾਨ ਅਤੇ ਕਾਮਰੇਡ ਵਜ਼ੀਰ ਚੰਦ ਸੱਪਾਂ ਵਾਲਾ ਜ਼ਿਲ੍ਹਾ ਸਕੱਤਰ ਚੁਣੇ ਗਏ
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਕੁੱਲ ਹਿੰਦ ਕਿਸਾਨ ਸਭਾ ਜ਼ਿਲਾ ਫਾਜਿਲਕਾ ਦਾ ਡੈਲੀਗੇਟ ਇਜਲਾਸ ਸੁਤੰਤਰ ਭਵਨ ਵਿਖੇ ਕੁਲ ਹਿੰਦ ਕਿਸਾਨ ਸਭਾ ਦਾ ਝੰਡਾ ਲਹਿਰਾ ਕੇ ਕੀਤਾ ਗਿਆ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਆਗੂ ਹੰਸ ਰਾਜ ਚੱਕ ਛੱਪੜੀ ਵਾਲਾ ਨੇ ਕੀਤਾ। ਇਸ ਇਜਲਾਸ ਵਿੱਚ ਸੂਬਾ ਪ੍ਰਧਾਨ ਬਲਕਰਨ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਸਾਥੀ ਬਲਕਰਨ ਬਰਾੜ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਚੁੱਕੀਆਂ ਹਨ, ਜਿਸ ਤਰ੍ਹਾਂ ਕਾਰਪੋਰੇਟ ਚਲਾਉਣਾ ਚਾਹੁੰਦੇ ਹਨ, ਉਸੇ ਤਰ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖਤਮ ਕਰਨ ਵਾਲੀ ਨੀਤੀ ਅਪਣਾ ਕੇ ਪੂਰੇ ਦੇਸ਼ ਦੇ ਵਿੱਚ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਾਡਾ ਸਮਾਜ ਚਾਰ ਪਿੱਲਰਾਂ ਕਿਸਾਨ, ਮਜ਼ਦੂਰ, ਵਪਾਰੀ ਅਤੇ ਮੁਲਾਜ਼ਮ ਤੇ ਖੜਾ ਹੈ।
ਇਹਨਾਂ ਚਾਰਾਂ ਪਿਲਰਾਂ ਵਿੱਚੋਂ ਇੱਕ ਵੀ ਪਿੱਲਰ ਨੂੰ ਕਮਜ਼ੋਰ ਕੀਤਾ ਗਿਆ ਤਾਂ ਇਹ ਸਮਾਜ ਸਹੀ ਤਰ੍ਹਾਂ ਚੱਲ ਨਹੀਂ ਸਕਦਾ। ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਇਹਨਾਂ ਚਾਰਾਂ ਪਿੱਲਰਾਂ ਨੂੰ ਬਚਾਉਣ ਦਾ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਇਹਨਾਂ ਨੂੰ ਬਚਾਉਣ ਦੇ ਵਿੱਚ ਮੋਹਰੀ ਰੋਲ ਅਦਾ ਕਰੇਗੀ। ਇਸ ਡੈਲੀਗੇਟ ਇਜ਼ਲਾਸ ਵਿੱਚ 25 ਮੇੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।
ਜਿਸ ਦੇ ਵਿੱਚ ਸਰਬ ਸੰਮਤੀ ਨਾਲ ਕਾਮਰੇਡ ਸੁਰਿੰਦਰ ਢੰਡੀਆਂ ਜ਼ਿਲ੍ਹਾ ਪ੍ਰਧਾਨ, ਕਾਮਰੇਡ ਵਜ਼ੀਰ ਚੰਦ ਸੱਪਾਂ ਵਾਲਾ ਜਿਲ੍ਹਾ ਸਕੱਤਰ,ਕ੍ਰਿਸ਼ਨ ਧਰਮੂ ਵਾਲਾ, ਹਰਦੀਪ ਢਿੱਲੋਂ ਕ੍ਰਮਵਾਰ ਜ਼ਿਲ੍ਹਾ ਮੀਤ ਪ੍ਰਧਾਨ, ਕੁਲਦੀਪ ਬਖੂ ਸ਼ਾਹ, ਬਲਵੀਰ ਆਲਮ ਸ਼ਾਹ ਕ੍ਰਮਵਾਰ ਜ਼ਿਲ੍ਹਾ ਮੀਤ ਸਕੱਤਰ ਅਤੇ ਲਾਲ ਚੰਦ ਲਾਧੂਕਾ ਨੂੰ ਖਜਾਨਚੀ ਚੁਣਿਆ ਗਿਆ।
ਇਸ ਮੌਕੇ ਕਾਮਰੇਡ ਹੰਸਰਾਜ ਗੋਲਡਨ ਜਿਲ੍ਹਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਨੇ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਹੁਸ਼ਿਆਰ ਸਿੰਘ ਫਾਜ਼ਿਲਕਾ, ਕਰਨੈਲ ਬੱਘੇ ਕੇ,ਮਹਿੰਦਰ ਢੰਡੀਆਂ,ਹਰਭਜਨ ਛੱਪੜੀ ਵਾਲਾ, ਨਰਿੰਦਰ ਢਾਬਾਂ,ਸ਼ਬੇਗ ਝੰਗੜ ਭੈਣੀ, ਅਸ਼ੋਕ ਥਾਰੇ ਵਾਲਾ, ਜੰਗੀਰ ਗਾਗਨ ਕੇ,ਹਰਫੂਲ ਫਾਜ਼ਿਲਕਾ ਅਤੇ ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।