ਰੋਟਰੀ ਕਲੱਬ ਆਸਥਾ ਵੱਲੋਂ ਗੋਡਿਆਂ, ਜੋੜਾਂ ਦੇ ਰੋਗਾਂ ਦੀ ਜਾਣਕਾਰੀ ਲਈ ਸੈਮੀਨਾਰ
ਪੰਜਾਬ ਨੈਟਵਰਕ, ਅੰਮ੍ਰਿਤਸਰ
ਰੋਟਰੀ ਕਲੱਬ ਆਸਥਾ ਵੱਲੋਂ ਦਿਨ ਬ ਦਿਨ ਘੁਟਨਿਆਂ ਅਤੇ ਜੋੜਾਂ ਦੇ ਰੋਗੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਹੱਲ ਲਈ ਅਤੇ ਸਥਾਈ ਚਿਕਿਤਸਾ ਦੀ ਜਾਣਕਾਰੀ ਦੇਣ ਲਈ ਖਾਸ ਸੈਮੀਨਾਰ ਦਾ ਆਯੋਜਨ ਰਾਮ ਬਾਗ ਸਥਿਤ ਸਰਵਿਸ ਕਲੱਬ ਵਿਖੇ ਰੋਟਰੀ ਆਸਥਾ ਦੇ ਪ੍ਰਧਾਨ ਡਾ. ਰਣਬੀਰ ਬੇਰੀ, ਸਕੱਤਰ ਅੰਦੇਸ਼ ਭੱਲਾ ਅਤੇ ਰੋਟਰੀ ਸਾਊਥ ਦੇ ਪ੍ਰਧਾਨ ਰਮਿੰਦਰ ਚਾਵਲਾ, ਸਕੱਤਰ ਅਭਿਸ਼ੇਕ ਗੁਪਤਾ ਦੀ ਦੇਖਰੇਖ ਵਿੱਚ ਸੰਪੰਨ ਹੋਇਆ। ਸੈਮੀਨਾਰ ਵਿੱਚ ਹੱਡੀਆਂ ਜੋੜਾਂ ਦੇ ਮਾਹਰ ਡਾ. ਮੋਹਿਤ ਅਰੋੜਾ ਮੁੱਖ ਸਪੀਕਰ ਦੇ ਰੂਪ ਵਜੋਂ ਸ਼ਾਮਲ ਹੋਏ।
ਉਨ੍ਹਾਂ ਨੇ ਰੋਟਰੀ ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਦੱਸਿਆ ਕਿ ਘੁਟਨਿਆਂ ਦੇ ਦਰਦ ਦਾ ਇੱਕਮਾਤਰ ਇਲਾਜ ਘੁਟਨੇ ਬਦਲਣਾ ਹੀ ਨਹੀਂ ਹੈ। ਜੇਕਰ ਉਨ੍ਹਾਂ ਦਾ ਸਹੀ ਤਰ੍ਹਾਂ ਨਾਲ ਇਲਾਜ ਕੀਤਾ ਜਾਵੇ ਤਾਂ ਘੁਟਨੇ ਬਦਲਣ ਦੀ ਲੋੜ ਨਹੀ ਪੈਂਦੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਆਧੁਨਿਕ ਯੁਗ ਵਿੱਚ ਇਨ੍ਹਾਂ ਰੋਗਾਂ ਦੇ ਵਧਣ ਦਾ ਕਾਰਨ ਸਾਡੀ ਰੋਜ਼ਾਨਾ ਦੀ ਕਾਰਜਸ਼ੈਲੀ ਹੈ।
ਸਾਨੂੰ ਆਪਣੇ ਆਹਾਰ ਤੇ ਨਿਯੰਤਰਨ ਕਰਦੇ ਰਹਿਣਾ ਅਤੇ ਰੋਜਾਨਾ ਸੈਰ ਅਤੇ ਯੋਗਾ ਕਰਨ ਅਤੇ ਹਲਕੀ ਕਸਰਤ ਸਾਨੂੰ ਘੁਟਨਿਆਂ ਦੇ ਹਰ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਰੋਗ ਜ਼ਿਆਦਾ ਵਧਣ ਦੇ ਕਾਰਨ ਘੁਟਨੇ ਬਦਲਣੇ ਪੈਂਦੇ ਹਨ ਤਾਂ ਉਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਘੁਟਨੇ ਕਿਹੜੀ ਕੰਪਨੀ ਦੇ ਜ਼ਿਆਦਾ ਕਾਮਯਾਬ ਹਨ, ਜੇਕਰ ਸਹੀ ਇਲਾਜ ਕੀਤਾ ਜਾਵੇ ਤਾਂ ਇੱਕ ਵਾਰ ਘੁਟਨੇ ਬਦਲਣ ਦੇ ਬਾਅਦ ਤੀਹ ਤੋਂ ਚਾਲੀ ਸਾਲ ਤੱਕ ਇਸ ਰੋਗ ਤੋਂ ਛੁਟਕਾਰਾ ਮਿਲ ਸਕਦਾ ਹੈ।
ਸੈਮੀਨਾਰ ਵਿੱਚ ਸਾਬਕਾ ਗਵਰਨਰ ਉਪਕਾਰ ਸਿੰਘ ਸੇਠੀ ਅਤੇ ਸਹਾਇਕ ਗਵਰਨਰ ਵਿਜੇ ਭਸੀਨ, ਇੰਜੀ. ਅਸ਼ੋਕ ਸ਼ਰਮਾ ਖਾਸ ਤੌਰ ‘ਤੇ ਸ਼ਾਮਲ ਹੋਏ। ਡਾ. ਮੋਹਿਤ ਨੇ ਘੁਟਨਿਆਂ ਅਤੇ ਜੋੜਾਂ ਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ। ਰੋਟਰੀ ਕਲੱਬਾਂ ਦੇ ਵੱਲੋਂ ਮੁੱਖ ਸਪੀਕਰ ਨੂੰ ਸਨਮਾਨਿਤ ਵੀ ਕੀਤਾ ਗਿਆ। ਰੋਟਰੀ ਸਕੱਤਰ ਅੰਦੇਸ਼ ਭੱਲਾ ਨੇ ਕਿਹਾ ਕਿ ਰੋਟਰੀ ਵੱਲੋਂ ਇਸ ਤਰ੍ਹਾਂ ਦੇ ਸੈਮੀਨਾਰ ਹਮੇਸ਼ਾ ਕਰਵਾਏ ਜਾਣਗੇ ।
ਇਸ ਮੌਕੇ ਰੋਟਰੀ ਆਸਥਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ, ਆਈਪੀਪੀ ਅਮਨ ਸ਼ਰਮਾ, ਹਰਜਾਪ ਸਿੰਘ ਬੱਲ, ਪ੍ਰਾਜੈਕਟ ਚੇਅਰਮੈਨ ਰਾਜੇਸ਼ ਬਧਵਾਰ, ਜਤਿੰਦਰ ਸਿੰਘ ਪੱਪੂ, ਹਰਦੇਸ਼ ਦੇਵਸਰ, ਸੋਨੀਆਂ ਬੁੱਧੀਰਾਜਾ, ਕੇ.ਐੱਸ. ਚੱਠਾ, ਬਲਦੇਵ ਮੰਨਣ, ਰਾਕੇਸ਼ ਕੁਮਾਰ, ਮਮਤਾ ਅਰੋੜਾ, ਵਿਨੋਦ ਕਪੂਰ, ਰੋਟਰੀ ਦੇ ਜ਼ੋਨਲ ਚੇਅਰਮੈਨ ਐਚ.ਐਸ ਜੋਗੀ, ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਮੋਦ ਸੋਢੀ, ਪਰਮਿੰਦਰ ਸਿੰਘ ਰਾਜਾ ਸਾਂਸੀ, ਵਰਿੰਦਰ ਅਰੋੜਾ, ਮੇਜਰ ਡੋਨਰ, ਡਾ. ਜੀ.ਐਸ ਮਦਾਨ, ਕੇ.ਐਸ ਖੁਰਾਨਾ ਸਹਿਤ ਦੋਨੋਂ ਰੋਟਰੀ ਕਲੱਬਾਂ ਦੇ ਸਮੂਹ ਮੈਂਬਰ ਮੌਜੂਦ ਸਨ।