ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਵੱਡੀ ਖ਼ਬਰ! PSEB ਨੇ ਜਾਰੀ ਕੀਤੇ ਆਹ ਆਦੇਸ਼
ਐੱਸਏਐੱਸ ਨਗਰ :
ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਲਈ ਇਹ ਵੱਡੀ ਖ਼ਬਰ ਹੈ, ਜਿਨ੍ਹਾਂ ਦੀ ਰੀ-ਅਪੀਅਰ ਯਾਨੀ ਕੰਪਾਰਟਮੈਂਟ ਆਈ ਹੈ।
ਪੰਜਾਬ ਸਕੂਲ ਬੋਰਡ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਪੀਐਸਈਬੀ ਫਰਵਰੀ/ਮਾਰਚ 2025 ਵਿਚ ਹੋਈਆਂ ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਰੀ-ਅਪੀਅਰ ਯਾਨੀ ਕੰਪਾਰਟਮੈਂਟ ਐਲਾਨੇ ਗਏ ਵਿਦਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਜੂਨ 2025 ਵਿਚ ਕੀਤੀ ਜਾਵੇਗੀ।
ਇਨ੍ਹਾਂ ਪ੍ਰੀਖਿਆਵਾਂ ਦੀ ਫ਼ੀਸ 1050 ਰੁਪਏ ਅਤੇ ਸਰਟੀਫਿਕੇਟ ਹਾਰਡ ਕਾਪੀ ਸਮੇਤ ਰੱਖੀ ਗਈ ਹੈ। ਬਿਨਾਂ ਲੇਟ ਫ਼ੀਸ ਆਖ਼ਰੀ ਤਰੀਕ 05 ਮਈ 2025 ਰੱਖੀ ਗਈ ਹੈ, ਜਦਕਿ 500 ਰੁਪਏ ਲੇਟ ਫ਼ੀਸ ਨਾਲ ਆਖ਼ਰੀ ਤਰੀਕ 12 ਮਈ, 2025 ਰੱਖੀ ਗਈ ਹੈ ਤੇ 1500 ਲੇਟ ਫ਼ੀਸ ਨਾਲ ਆਖ਼ਰੀ ਤਰੀਕ 19 ਮਈ 2025 ਰੱਖੀ ਗਈ ਹੈ।
ਰੀ-ਅਪੀਅਰ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਸਿਰਫ਼ ਇਕ ਮੌਕਾ ਦਿੱਤਾ ਜਾਵੇਗਾ। ਜੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿਚ ਫ਼ੇਲ੍ਹ ਹੁੰਦੇ ਹਨ, ਤਾਂ ਉਨ੍ਹਾਂ ਨੂੰ ਨਾਟ ਪਰਮੋਟ ਐਲਾਨਿਆ ਜਾਵੇਗਾ ਤੇ ਉਨ੍ਹਾਂ ਨੂੰ ਅੱਠਵੀਂ ਜਮਾਤ ਵਿਚ ਦੁਬਾਰਾ ਦਾਖ਼ਲਾ ਲੈਣਾ ਪਵੇਗਾ।
ਆਨਲਾਈਨ ਫ਼ੀਸ ਹੋਵੇਗੀ ਜਮ੍ਹਾਂ : ਪ੍ਰੀਖਿਆ ਫ਼ੀਸ ਸਿਰਫ਼ ਆਨਲਾਈਨ ਮੋਡ ਰਾਹੀਂ ਬੋਰਡ ਦੀ ਵੈੱਬਸਾਈਟ ਜਾਂ ਸਕੂਲ ਲਾਗ-ਇਨ ਆਈਡੀ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ। ਇਹ ਆਨਲਾਈਨ ਫਾਰਮ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਹੈ।