All Latest NewsNews FlashPunjab News

ਸਰਕਾਰੀ ਮੈਰੀਟੋਰੀਅਸ ਸਕੂਲ ਮੋਹਾਲੀ ਦੇ ਨਤੀਜੇ ਸ਼ਾਨਦਾਰ, ਪਰ ਸਰਕਾਰ ਮੈਰੀਟੋਰੀਅਸ ਟੀਚਰਜ਼ ਦੀ ਨਹੀਂ ਲੈ ਰਹੀ ਸਾਰ

 

ਮੈਰਿਟਾਂ ਦੀ ਲਗਾਈ ਝੜੀ, ਜ਼ਿਲ੍ਹੇ ਵਿੱਚੋਂ 11 ਮੈਰਿਟਾਂ ਇਕੱਲੀਆਂ ਮੈਰੀਟੋਰੀਅਸ ਸਕੂਲ, ਮੋਹਾਲੀ ਦੀਆਂ ਹਨ:- ਮਹਿਕ ਸ਼ਰਮਾ, ਮਹਿਕਪ੍ਰੀਤ ਕੌਰ, ਭਾਵਨਾ, ਧੀਰਜ ਚੌਧਰੀ, ਪਾਇਲ, ਵਿਨਾਇਕ ਕੁਮਾਰ ਗੋਂਡ, ਕੁੰਦਨ, ਅੰਤਰਜੋਤ ਸਿੰਘ, ਹਬੀਬ, ਰਿਤੂ ਅਤੇ ਸੁਨੇਹਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬਾਰ੍ਹਵੀਂ ਦੇ ਨਤੀਜੇ ਐਲਾਨੇ ਗਏ ਹਨ। ਜਿਸ ਵਿੱਚ ਸੀਨੀਅਰ ਸੈਕੰਡਰੀ ਰੈਜੀਡੈਂਸੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟ, ਮੋਹਾਲੀ ਦੇ ਵਿਦਿਆਰਥੀਆਂ ਨੇ ਚੰਗੀ ਬਾਜੀ ਮਾਰੀ ਹੈ । ਇਸ ਤੋਂ ਪਹਿਲਾਂ ਮੈਰੀਟੋਰੀਅਸ ਸਕੂਲਾਂ ਦਾ ਜੇਈਈ ਪ੍ਰੀਖਿਆਵਾਂ ਦਾ ਨਤੀਜੇ ਵੀ ਬਹੁਤ ਸ਼ਾਨਦਾਰ ਰਹੇ ਹਨ।

ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮੈਰੀਟੋਰੀਅਸ ਸਕੂਲਾਂ ਵਿੱਚ ਇਸ ਵਾਰ 37 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਹੈ। ਪਰ ਦੂਸਰੇ ਪਾਸੇ ਸਰਕਾਰ ਮੈਰੀਟੋਰੀਅਸ ਟੀਚਰਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ।

ਉਹਨਾਂ ਦੀ ਚਿਰਾਂ ਤੋਂ ਲਟਕਦੀ ਮੰਗ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਨ ਨੂੰ ਲੈ ਕੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ, ਹੋਰ ਤਾਂ ਹੋਰ ਸਰਕਾਰ ਨੇ ਤਨਖ਼ਾਹ ਵਾਧੇ ਤੇ ਪਿਛਲੇ ਬਕਾਏ ਵੀ ਰੋਕੇ ਹੋਏ ਹਨ । ਦੁੱਖ ਦੀ ਗੱਲ ਹੈ ਕਿ ਪਿਛਲੇ ਸਮੇਂ ਵਿੱਚ ਪ੍ਰਾਪਤੀਆਂ ਤਾਂ ਬਹੁਤ ਜ਼ਿਆਦਾ ਹਨ ਪਰ ਸਰਕਾਰ ਦਾ ਧਿਆਨ ਮੈਰੀਟੋਰੀਅਸ ਟੀਚਰਜ਼ ਦੀਆਂਗੋਂਡ ਮੰਗਾਂ ਵੱਲ ਬਿਲਕੁਲ ਵੀ ਨਹੀਂ ਹੈ।

ਜਿਸ ਕਰਕੇ ਸਿਰਫ਼ 2326 ਰੁਪਏ ਹੀ ਪਿਛਲੇ ਦਸਾਂ ਸਾਲਾਂ ਚ ਤਨਖਾਹ ਵਿੱਚ ਵਾਧਾ ਹੋਇਆ ਹੈ। ਡਾ. ਟੀਨਾ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਹੋਈ ਸਰਕਾਰ ਪੂਰਨ ਤਰੀਕੇ ਦੇ ਨਾਲ ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਵੇਗੀ ਤਾਂ ਮੈਰੀਟੋਰੀਅਸ ਅਧਿਆਪਕ ਫਿਰ ਕਿਸ ਕੋਲ ਗੁਹਾਰ ਲਾਉਣਗੇ, ਪੰਜਾਬ ਸਰਕਾਰ ਜਲਦ ਮੰਗਾਂ ਮੰਨੇ ਹੁਣ ਹੋਰ ਦੇਰੀ ਠੀਕ ਨਹੀਂ।

 

Leave a Reply

Your email address will not be published. Required fields are marked *