All Latest NewsNews FlashTop BreakingTOP STORIES

ਵੱਡੀ ਖ਼ਬਰ: ਸੋਸ਼ਲ ਮੀਡੀਆ ਸਟਾਰ ਸਨਾ ਯੂਸਫ਼ ਦਾ ਗੋਲੀਆਂ ਮਾਰ ਕੇ ਕਤਲ

 

ਸੋਸ਼ਲ ਮੀਡੀਆ ਸਟਾਰ ਸਨਾ ਯੂਸਫ਼ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਰਹਿੰਦੀ ਸੀ…! 

ਇਸਲਾਮਾਬਾਦ (ਪਾਕਿਸਤਾਨ)-

ਸੋਸ਼ਲ ਮੀਡੀਆ ਸਟਾਰ ਸਨਾ ਯੂਸਫ਼ (17) ਦਾ ਘਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਸਨਾ ਯੂਸਫ਼ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਰਹਿੰਦੀ ਸੀ।

ਪਾਕਿ ਮੀਡੀਆ ਦਿ ਐਕਸਪ੍ਰੈੱਸ ਟ੍ਰਿਬਿਊਨ ਤੇ ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਸੁੰਬਲ ਪੁਲੀਸ ਥਾਣੇ ਅਧੀਨ ਆਉਂਦੇ ਖੇਤਰ ਦੀ ਦੱਸੀ ਜਾਂਦੀ ਹੈ।

ਦਿ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਇਕ ਅਣਪਛਾਤਾ ਹਮਲਾਵਰ ਘਰ ਵਿਚ ਦਾਖ਼ਲ ਹੋਇਆ ਤੇ ਟਿਕਟੌਕ ਸਟਾਰ ਨੂੰ ਗੋਲੀ ਮਾਰਨ ਮਗਰੋਂ ਉਥੋਂ ਰਫੂਚੱਕਰ ਹੋ ਗਿਆ।

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ ਨਾਲ ਸਬੰਧਤ ਸਨਾ ਆਪਣੇ ਟਿਕਟੌਕ ਵੀਡੀਓਜ਼ ਕਰਕੇ ਕਾਫ਼ੀ ਮਕਬੂਲ ਹੋਈ ਸੀ।

ਇਸ ਦੌਰਾਨ ਸਮਾਂ ਟੀਵੀ ਨੇ ਆਪਣੀ ਰਿਪੋਰਟ ਵਿਚ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਣਪਛਾਤਾ ਮਸ਼ਕੂਕ ਮਹਿਮਾਨ ਵਜੋੋਂ ਘਰ ਵਿਚ ਦਾਖ਼ਲ ਹੋਇਆ ਸੀ।

ਪੁਲੀਸ ਨੇ ਘਟਨਾ ਤੋਂ ਫੌਰੀ ਮਗਰੋਂ ਮਸ਼ਕੂਕ ਦੀ ਭਾਲ ਲਈ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ।

ਸਨਾ ਯੂਸਫ਼ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਤਬਦੀਲ ਕਰ ਦਿੱਤੀ ਹੈ। ਕਤਲ ਪਿਛਲੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

 

Leave a Reply

Your email address will not be published. Required fields are marked *