All Latest NewsNews FlashPunjab News

ਜਲੰਧਰ ‘ਚ ਨਿਹੰਗਾਂ ਦੀ ਗੁੰਡਾਗਰਦੀ ਅਤੇ ਮੁਕਤਸਰ ‘ਚ ਸ਼ਿਵ ਸੈਨਿਕਾਂ ਨੇ ਕੁੱਟਿਆ ਸਿੱਖ ਨੌਜਵਾਨ

 

Punjab News –

ਜਲੰਧਰ ਦੇ ਵਿੱਚ ਇੱਕ ਢਾਬੇ ‘ਤੇ ਨਿਹੰਗਾਂ ਦੀ ਸ਼ਰੇਆਮ ਗੁੰਡਾਗਰਦੀ ਵੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਆਰਡਰ ਲੇਟ ਮਿਲਣ ‘ਤੇ ਚਾਪ ਵਾਲੇ ਉੱਪਰ ਹੀ ਨਿਹੰਗਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਤਲਵਾਰਾਂ ਲਹਿਰਾਈਆਂ ਗਈਆਂ। ਹਾਲਾਂਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਿਹੰਗ ਬਾਣੇ ਵਿੱਚ ਆਏ ਲੋਕ ਮੌਕੇ ਤੋਂ ਫਰਾਰ ਹੋ ਗਏ।

ਉੱਥੇ ਦੂਜੇ ਪਾਸੇ ਜੇਕਰ ਗੱਲ ਸ਼੍ਰੀ ਮੁਕਤਸਰ ਸਾਹਿਬ ਦੀ ਕਰੀਏ ਤਾਂ, ਏਥੇ ਸ਼ਿਵ ਸੈਨਿਕਾਂ ਦੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਚਿੱਟੇ ਦਿਨ ਸੜਕ ‘ਤੇ ਕਰਦਿਆਂ ਹੋਇਆਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ।

ਜਾਣਕਾਰੀ ਇਹ ਹੈ ਕਿ ਉਕਤ ਨੌਜਵਾਨ ਸੜਕ ‘ਤੇ ਜਾ ਰਿਹਾ ਸੀ ਤਾਂ ਕੁਝ ਸ਼ਿਵ ਸੈਨਾ ਦੇ ਬੰਦੇ ਸੜਕ ਦੇ ਵਿਚਕਾਰ ਖੜੇ ਹੋਏ ਸਨ, ਇਸੇ ਦੌਰਾਨ ਜਦੋਂ ਨੌਜਵਾਨ ਨੇ ਉਹਨਾਂ ਨੂੰ ਕਿਹਾ ਕਿ ਸਾਈਡ ‘ਤੇ ਹੋ ਜਾਓ ਤਾਂ ਇਸੇ ਦੌਰਾਨ ਹੀ ਮਾਮਲਾ ਗਰਮਾ ਗਿਆ ਅਤੇ ਸ਼ਿਵ ਸੈਨਿਕਾਂ ਦੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਹੋਇਆਂ ਨੌਜਵਾਨ ਨੂੰ ਕਾਰ ਚੋਂ ਬਾਹਰ ਕੱਢ ਕੇ ਕੁੱਟਿਆ ਗਿਆ।

ਹਾਲਾਂਕਿ ਪੁਲਿਸ ਵੀ ਇਸ ਘਟਨਾ ਦੇ ਨਜ਼ਦੀਕੀ ਖੜੀ ਸੀ, ਪਰ ਪੁਲਿਸ ਕੁਝ ਵੀ ਨਹੀਂ ਕਰ ਸਕੀ, ਸਗੋਂ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ। ਇਹਨਾਂ ਦੋਵੇਂ ਖਬਰਾਂ ਨੂੰ ਪੜ੍ਹ ਸੁਣ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਇਹੋ ਜਿਹੇ ਲੋਕਾਂ ਨੂੰ ਲਾਹਣਤਾਂ ਪਾ ਰਹੇ ਨੇ, ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ।

 

Leave a Reply

Your email address will not be published. Required fields are marked *