UPI Payment: ਜੇ ਤੁਸੀਂ ਵੀ Google Pay, PhonePe, Paytm ਜ਼ਰੀਏ ਗਲਤ ਨੰਬਰ ‘ਤੇ ਭੇਜ ਦਿੱਤੇ ਨੇ ਪੈਸੇ? ਇੰਝ ਲਵੋ ਵਾਪਸ, ਜਾਣੋ ਤਰੀਕਾ
UPI Payment : ਜੇਕਰ ਤੁਹਾਨੂੰ ਐਪ ਤੋਂ ਜਵਾਬ ਨਹੀਂ ਮਿਲਦਾ ਤਾਂ ਆਪਣੇ ਬੈਂਕ ਦੇ ਕਸਟਮਕੇਅਰ ਨਾਲ ਸੰਪਰਕ ਕਰੋ- ਉਨ੍ਹਾਂ ਨੂੰ ਟ੍ਰਾਜੈਕਸ਼ਨ ID, ਤਾਰੀਕ ਅਤੇ ਟਾਈਮ ਦੀ ਜਾਣਕਾਰੀ ਦਿਓ…
UPI Payment : ਅੱਜ ਦੇ ਡਿਜੀਟਲ ਯੁੱਗ ਵਿੱਚ UPI ਦਾ ਇਸਤੇਮਾਲ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਕਈ ਵਾਰ ਜਲਦਬਾਜ਼ੀ ‘ਚ ਅਸੀਂ ਗਲਤੀ ਨਾਲ ਕਿਸੇ ਗਲਤ ਮੋਬਾਈਲ ਨੰਬਰ ਜਾਂ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿੰਦੇ ਹਾਂ। ਅਜਿਹਾ ਹੁੰਦੇ ਹੀ ਘਬਰਾਉਣਾ ਸੁਭਾਵਿਕ ਹੈ ਪਰ ਘਬਰਾਓ ਨਾ। ਆਪਣੇ ਪੈਸੇ ਵਾਪਸ ਪ੍ਰਾਪਤ ਕਰਨ ਦਾ ਤਰੀਕਾ ਜਾਣੋ।
ਜਿਵੇਂ ਹੀ ਤੁਹਾਨੂੰ ਲੱਗਦਾ ਹੈ ਕਿ ਪੈਸੇ ਗਲਤ ਖਾਤੇ ਵਿੱਚ ਚਲੇ ਗਏ ਹਨ ਤਾਂ ਤੁਰੰਤ ਸੰਬੰਧਿਤ ਐਪ (Google Pay, PhonePe, Paytm, BHIM ਆਦਿ) ‘ਤੇ ਜਾਓ। ਟ੍ਰਾਜੈਕਸ਼ਨ ਡਿਟੇਲ ‘ਤੇ ਜਾਓ ਅਤੇ “Report an issue” ਜਾਂ “Raise complaint” ਦਾ ਵਿਕਲਪ ਚੁਣੋ। ਗਲਤੀ ਦੀ ਪੂਰੀ ਜਾਣਕਾਰੀ ਭਰੋ ਅਤੇ ਇੱਕ ਸਕ੍ਰੀਨਸ਼ੌਟ ਵੀ ਲੈ ਲਵੋ।
ਜੇਕਰ ਤੁਹਾਨੂੰ ਐਪ ਤੋਂ ਜਵਾਬ ਨਹੀਂ ਮਿਲਦਾ ਤਾਂ ਆਪਣੇ ਬੈਂਕ ਦੇ ਕਸਟਮਕੇਅਰ ਨਾਲ ਸੰਪਰਕ ਕਰੋ। ਉਨ੍ਹਾਂ ਨੂੰ ਟ੍ਰਾਜੈਕਸ਼ਨ ID, ਤਾਰੀਕ ਅਤੇ ਟਾਈਮ ਦੀ ਜਾਣਕਾਰੀ ਦਿਓ। ਬੈਂਕ ਸ਼ਿਕਾਇਤ ਦਰਜ ਕਰੇਗਾ ਅਤੇ ਸਬੰਧਿਤ ਅਕਾਊਂਟ ਹੋਲਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ। ਜੇਕਰ ਦੂਜਾ ਵਿਅਕਤੀ ਪੈਸੇ ਵਾਪਸ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ।
ਜੇਕਰ ਤੁਹਾਨੂੰ ਬੈਂਕ ਜਾਂ ਐਪ ਤੋਂ ਕੋਈ ਹੱਲ ਨਹੀਂ ਮਿਲਦਾ ਤਾਂ ਤੁਸੀਂ NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ) ‘ਚ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਵੈੱਬਸਾਈਟ: https://www.npci.org.in/ “Dispute Redressal Mechanism” ਸੈਕਸ਼ਨ ‘ਤੇ ਜਾਓ ਅਤੇ ਸ਼ਿਕਾਇਤ ਕਰੋ। ਲੈਣ-ਦੇਣ ਨਾਲ ਸਬੰਧਤ ਸਾਰੀ ਜਾਣਕਾਰੀ ਸਹੀ ਢੰਗ ਨਾਲ ਭਰੋ।
ਜੇਕਰ ਕੋਈ ਜਾਣਬੁੱਝ ਕੇ ਤੁਹਾਡੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਸਾਈਬਰ ਕ੍ਰਾਈਮ ਸੈੱਲ ਨੂੰ ਸ਼ਿਕਾਇਤ ਕਰ ਸਕਦੇ ਹੋ। https://cybercrime.gov.in ਪੋਰਟਲ ‘ਤੇ ਜਾਓ। ਆਪਣੇ ਬੈਂਕ ਨੂੰ FIR ਦੀ ਇੱਕ ਕਾਪੀ ਦਿਓ ਤਾਂ ਜੋ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਸਕਣ।
ਪੈਸੇ ਭੇਜਣ ਤੋਂ ਪਹਿਲਾਂ ਪ੍ਰਾਪਤਕਰਤਾ ਦਾ ਨਾਮ, ਮੋਬਾਈਲ ਨੰਬਰ ਅਤੇ UPI ID ਦੀ ਦੋ ਵਾਰ ਜਾਂਚ ਕਰੋ। QR ਕੋਡ ਨੂੰ ਸਕੈਨ ਕਰਨ ਤੋਂ ਬਾਅਦ ਜਾਂਚ ਕਰੋ ਕਿ ਪ੍ਰਾਪਤਕਰਤਾ ਦਾ ਨਾਮ ਸਕ੍ਰੀਨ ‘ਤੇ ਦਿਖਾਈ ਦਿੰਦਾ ਹੈ ਜਾਂ ਨਹੀਂ। ਟ੍ਰਾਜੈਕਸ਼ਨ ਡਿਟੇਲ ਦਾ ਸਕ੍ਰੀਨਸ਼ਾਟ ਹਮੇਸ਼ਾ ਸੇਵ ਕਰੋ। UPI ਐਪਸ ਵਿੱਚ “Beneficiary Save” ਫ਼ੀਚਰ ਦਾ ਇਸਤੇਮਾਲ ਕਰੋ।