ਵੱਡੀ ਖ਼ਬਰ: Lady Police Officer ਦਾ ਕਤਲ, ਲਿਵ-ਇਨ ਪਾਟਨਰ ਨੇ ਖ਼ੁਦ ਥਾਣੇ ਚ ਜੁਰਮ ਕਬੂਲਿਆ
Punjabi News: ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ (Lady Police Officer) ਦੀ ਸ਼ੁੱਕਰਵਾਰ ਰਾਤ ਨੂੰ ਉਸਦੇ ਲਿਵ-ਇਨ ਪਾਟਨਰ ਸੀਆਰਪੀਐਫ ਕਾਂਸਟੇਬਲ ਨੇ ਹੱਤਿਆ ਕਰ ਦਿੱਤੀ। ਦੋਸ਼ੀ ਦਿਲੀਪ ਡਾਂਗਚੀਆ ਦੱਸਿਆ ਜਾ ਰਿਹਾ ਹੈ ਅਤੇ ਉਹ ਸ਼ਨੀਵਾਰ ਸਵੇਰੇ ਅੰਜਾਰ ਪੁਲਿਸ ਸਟੇਸ਼ਨ ਪਹੁੰਚਿਆ।
ਲੇਡੀ ਪੁਲਿਸ ਅਧਿਕਾਰੀ ਉਸੇ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸੀ। ਦਿਲੀਪ ਨੇ ਥਾਣੇ ਪਹੁੰਚ ਕੇ ਆਪਣਾ ਜੁਰਮ ਕਬੂਲ ਕਰ ਲਿਆ। ਜਾਣਕਾਰੀ ਅਨੁਸਾਰ, ਅਰੁਣਾਬੇਨ ਨਾਟੂਭਾਈ ਜਾਧਵ (ਲੇਡੀ ਪੁਲਿਸ ਅਧਿਕਾਰੀ) ਕੱਛ ਦੇ ਅੰਜਾਰ ਪੁਲਿਸ ਸਟੇਸ਼ਨ ਵਿੱਚ ਸਹਾਇਕ ਸਬ-ਇੰਸਪੈਕਟਰ ਵਜੋਂ ਤੈਨਾਤ ਸੀ।
ਦੋਵਾਂ ਦੀ ਇੰਸਟਾਗ੍ਰਾਮ ਜ਼ਰੀਏ ਹੋਈ ਸੀ ਦੋਸਤੀ
ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ 25 ਸਾਲਾ ਅਰੁਣਾਬੇਨ ਅਤੇ ਉਸਦੇ ਸਾਥੀ ਦੀ ਅੰਜਾਰ ਸਥਿਤ ਦੇ ਘਰ ਲੜਾਈ ਹੋਈ। ਇਸ ਦੌਰਾਨ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ। ਅੰਜਾਰ ਡਿਵੀਜ਼ਨ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਮੁਕੇਸ਼ ਚੌਧਰੀ ਨੇ ਕਿਹਾ, ‘ਝਗੜਾ ਇੰਨਾ ਵਧ ਗਿਆ ਕਿ ਦਿਲੀਪ ਨੇ ਗੁੱਸੇ ਵਿੱਚ ਅਰੁਣਾਬੇਨ ਦਾ ਗਲਾ ਘੁੱਟ ਦਿੱਤਾ।’
ਦੋਸ਼ੀ, ਜੋ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਵਿੱਚ ਮਨੀਪੁਰ ਵਿੱਚ ਤਾਇਨਾਤ ਹੈ, ਅਰੁਣਾ ਨਾਲ ਲੰਬੇ ਸਮੇਂ ਤੋਂ ਲਿਵ-ਇਨ ਰਿਲੇਸ਼ਨ ਵਿੱਚ ਸੀ।
ਪੁਲਿਸ ਨੇ ਕਿਹਾ ਕਿ ਦੋਵੇਂ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਕਿਹਾ, ‘ਉਹ 2021 ਤੋਂ ਇੰਸਟਾਗ੍ਰਾਮ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਅਤੇ ਉਦੋਂ ਤੋਂ ਇਕੱਠੇ ਰਹਿ ਰਹੇ ਹਨ।’ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।