Punjab News: ਸਕੂਲ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੀ ਸ਼ੁਰੂਆਤ
Punjab News: ਭਾਰਤ ਸਰਕਾਰ ਵਲੋਂ ਸਮੱਗਰਾ ਸਿੱਖਿਆ ਅਧੀਨ ਪੂਰੇ ਭਾਰਤ ਵਿੱਚ 9-12 ਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦੀ ਕਲਾ ਨਿਖਾਰਣ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਲਾ ਉਤਸਵ ਸਕੂਲ ਪੱਧਰ, ਜਿਲਾ ਪੱਧਰ, ਜੋਨ ਪੱਧਰ ਅਤੇ ਨੈਸ਼ਨਲ ਪੱਧਰ ਤੇ ਕਰਵਾਇਆ ਜਾ ਰਿਹਾ ਹੈ।
ਜਿਲਾ ਸਿੱਖਿਆ ਅਫਸਰ (ਸੈ:ਸਿੱ) ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਨੇ ਦੱਸਿਆ ਕਿ ਕਲਾ ਉਤਸਵ ਤਹਿਤ ਵਿਦਿਆਰਥੀਆਂ ਦੇ ਵੋਕਲ ਮਿਊਜਿਕ (ਸੋਲੋ ਤੇ ਗਰੁੱਪ), ਇੰਸਟਰੂਮੈਂਟਲ ਮਿਊਜਿਕ (ਸੋਲੋ, ਮੈਲੋਡਿਕ ਤੇ ਗਰੁੱਪ), ਡਾਂਸ (ਸੋਲੋ ਤੇ ਗਰੁੱਪ), ਥੀਏਟਰ ਗਰੁੱਪ, (ਰੋਲ ਪੇਲ਼, ਮਿਮਿਕਰੀ), ਵੀਜੁਅਲ ਆਰਟ ( 2ਡੀ, 3ਡੀ ਤੇ ਗਰੁੱਪ), ਸਟੋਰੀ ਟੈਲਿੰਗ ਆਦਿ ਵਿੱਚ ਵੱਖ ਵੱਖ 12 ਵੱਖ ਵੱਖ ਤਰਾਂ ਦੇ ਮੁਕਾਬਲੇ ਆਯੋਜਿਤ ਕਰਵਾਏ ਜਾਣਗੇ । ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਲਾ ਉਤਸਵ ਦੇ ਜਿਲਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਪਰੋਕਤ 12 ਵੱਖ ਵੱਖ ਈਵੈਂਟਸ ਨੂੰ ਸਕੂਲ ਪੱਧਰ ਤੇ ਕੰਡਕਟ ਕਰਵਾਉਣ ਵਾਸਤੇ ਅੱਜ ਤੋਂ ਸ਼ੁ੍ਰੂਆਤ ਕਰ ਦਿੱਤੀ ਗਈ ਹੈ ਜੋ ਕਿ 26-07-2025 ਤੱਕ ਜਾਰੀ ਰਹੇਗਾ।
ਜਿਸ ਵਾਸਤੇ ਮਿਤੀਵਾਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਤੇ ਹਰੇਕ ਸਕੂਲ ਮੁਖੀ ਇਹ ਮੁਕਾਬਲੇ ਕੰਡਕਟ ਕਰਵਾਉਣ ਉਪਰੰਤ ਹਰੇਕ ੲੈਵੈਂਟ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਜਿਲਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਭੇਜਣਗੇ ਅਤੇ ਇਸੇ ਤਰਾਂ ਜਿਲੇ ਵਿੱਚੋਂ ਹਰੇਕ ਈਵੈਂਟ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਜੋਨ/ਸਟੇਟ ਪੱਧਰ ਵਾਸਤੇ ਭਾਗ ਲੈਣ ਲਈ ਭੇਜਿਆ ਜਾਵੇਗਾ ਅਤੇ ਜੋਨ ਪੱਧਰ ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨੈਸ਼ਨਲ ਲੈਵਲ ਤੇ ਕੰਪੀਟ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
ਜਿਲਾ ਨੋਡਲ ਅਫਸਰ ਸ: ਪੁਰੇਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਅਤੇ ਉਹਨਾਂ ਵਿੱਚ ਛੁੱਪੀ ਪ੍ਰਤਿਬਾ ਨੂੰ ਉਭਾਰਣ ਲਈ ਵਿਦਿਆਰਥੀਆਂ ਲਈ ਇੱਕ ਅਹਿਮ ਮੌਕਾ ਹੈ । ਕਲਾ ਉਤਸਵ ਪ੍ਰੋਗ੍ਰਾਮ ਸਾਲ 2016 ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਪੜਾਈ ਦੇ ਨਾਲ ਨਾਲ ਆਪਣੀ ਭਾਗੀਦਾਰੀ ਤਹਿਤ ਮਨੋਰੰਜਨ ਵੀ ਕਰਦੇ ਰਹਿਣ । ਕੋਆਰਡੀਨੇਟਰ ਸਰਬਜੀਤ ਸਿੰਘ ਨੇ ਜਿਲੇ ਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ ਸਕੂਲਾਂ ਵਿੱਚ 9-12 ਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸੁਚੇਤ ਕੀਤਾ ਤਾਂ ਜੋ ਵਿਦਿਆਰਥੀਆਂ ਇਸ ਫੀਲਡ ਵਿੱਚ ਵੀ ਆਪਣੀਆਂ ਪ੍ਰਾਪਤੀਆਂ ਦਰਜ ਕਰ ਸਕਣ ।

