ਵੱਡੀ ਖ਼ਬਰ: ਹੁਸੈਨੀਵਾਲਾ ਹੈਡ ਦੇ Flood Gate ਖੋਲ੍ਹੇ!
Flood Gate: ਕਿਸਾਨ ਜਥੇਬੰਦੀਆਂ ਦਾ ਦਾਅਵਾ- ਧਰਨਾ ਲਗਾ ਹੁਸੈਨੀਵਾਲਾ ਹੈਡ ਤੋਂ ਪਾਣੀ ਅੱਗੇ ਕੱਢਣ ਲਈ ਖੁਲਵਾਏ ਗੇਟ
Flood Gate: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂ ਸੁਰਜੀਤ ਸਿੰਘ ਫੋਜੀ ਦੀ ਅਗਵਾਈ ਹੇਠ ਹੁਸੈਨੀਵਾਲਾ ਵਾਲਾ ਹੈਡ ‘ਤੇ ਧਰਨਾ ਲਾਇਆ ਗਿਆ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਹੜ ਪੀੜਤ ਸੰਘਰਸ਼ ਕਮੇਟੀ ਤੋਂ ਜਸਬੀਰ ਸਿੰਘ, ਬਾਰਡਰ ਏਰੀਆ ਯੂਨੀਅਨ ਤੋਂ ਨਸੀਬ ਸਿੰਘ,IPD ਯੂਨੀਅਨ ਤੋਂ ਡਾ ਗੋਮਾ ਸਿੰਘ ਤੇ ਕਰਾਂਤੀਕਾਰੀ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਵੀ ਜਥੇ ਲੈ ਸਾਮਲ ਹੋਇਆ।
ਇਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਸਕੱਤਰ ਫਿਰੋਜ਼ਪੁਰ ਡਾ ਗੁਰਮੇਲ ਸਿੰਘ ਫੱਤੇਵਾਲਾ ਨੇ ਦੱਸਿਆ ਕਿ ਇਹ ਧਰਨਾ ਜੋ ਪਾਣੀ ਹਰੀਕੇ ਹੈਡ (Flood Gate) ਤੋਂ ਪਿਛਲੇ ਦਿਨਾਂ ਤੋਂ ਫਿਰੋਜ਼ਪੁਰ ਵੱਲ ਛੱਡਿਆ ਗਿਆ ਹੈ।
ਉਸ ਪਾਣੀ ਨੂੰ ਨਹਿਰੀ ਵਿਭਾਗ ਤੇ ਪ੍ਰਸ਼ਾਸ਼ਨ ਜਾਣ ਬੁੱਝ ਕੇ ਹੁਸੈਨੀ ਵਾਲਾ ਤੋ ਅੱਗੇ ਨਹੀਂ ਛੱਡਿਆ ਜਾ ਰਿਹਾ ਸੀ।ਜਿਸ ਕਰਕੇ ਹਰੀਕੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਪਿੰਡਾ ਵਿੱਚ ਹੜਾਂ ਦੇ ਪਾਣੀ ਨਾਲ ਕਿਸਾਨ ਦੀਆਂ ਝੋਨੇ, ਚਾਰਾ ਆਦਿ ਫ਼ਸਲਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ।
ਇਸ ਕਰਕੇ ਪੀੜਤ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ ਹੈ। ਸਾਡੀ ਜੋਰਦਾਰ ਮੰਗ ਹੈ ਕਿ ਹਰੀਕੇ ਹੈੱਡ (Flood Gate) ਤੋਂ ਜਿੰਨਾ ਵੀ ਪਾਣੀ ਛੱਡਿਆ ਜਾਂਦਾ ਹੈ, ਉਹ ਸਾਰਾ ਨਾਲੋਂ ਨਾਲ ਪਾਣੀ ਹੁਸੈਨੀਵਾਲਾ ਵਾਲਾ ਹੈਡ ਤੋਂ ਡਿਸਚਾਰਜ ਕੀਤਾ ਜਾਵੇ।
ਚਲਦੇ ਧਰਨੇ ਦੇ ਦਬਾਅ ਹੇਠ SDM ਗੁਰਮੀਤ ਸਿੰਘ ਫਿਰੋਜ਼ਪੁਰ ਤੇ ਨਹਿਰੀ ਵਿਭਾਗ ਦੇ xen ਵਲੋਂ ਮੋਕੇ ਤੇ ਪਹੁੰਚ ਕੇ 4 ਫੁੱਟ ਦਰ ਹੋਰ ਚੁਕਵਾਏ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਜਿੰਨੇ ਕਿਊਸਿੱਕ ਪਾਣੀ ਹਰੀਕੇ ਹੈੱਡ ਤੋਂ ਆਵੇਗਾ ਉਨ੍ਹਾਂ ਹੀ ਪਾਣੀ ਨਾਲ ਦੀ ਨਾਲ ਬਿਨਾਂ ਕਿਸੇ ਰੋਕ ਤੋਂ ਰੀਲੀਜ਼ ਕੀਤਾ ਜਾਵੇਗਾ।
ਪ੍ਰਸਾਸ਼ਨ ਵੱਲੋਂ ਵਿਸ਼ਵਾਸ ਦਵਾਉਣ ਮਗਰੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਅਵਤਾਰ ਸਿੰਘ ਬੱਗੇ ਵਾਲਾ, ਗੁਰਮੁੱਖ ਸਿੰਘ ਕਾਮਲ ਵਾਲਾ, ਜਰਮਲ ਸਿੰਘ ਵਕੀਲਾਂ ਵਾਲਾ ਆਦਿ ਆਗੂ ਤੇ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਹਾਜਰ ਸਨ।

