ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਫਾਜ਼ਿਲਕਾ ਦੀਆਂ ਚੋਣਾਂ ਮੁਕੰਮਲ
ਮਹਿੰਦਰ ਸਿੰਘ ਘੱਲੂ ਪ੍ਰਧਾਨ ਹਰਭਜਨ ਸਿੰਘ ਠਠੇਰਾਂ ਜਨਰਲ ਸਕੱਤਰ ਬਣੇ
ਪਰਮਜੀਤ ਢਾਬਾਂ, ਫਾਜ਼ਿਲਕਾ
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਬਾਡੀ ਦੀ ਚੋਣ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਅਤੇ ਸੂਬਾਈ ਆਗੂ ਹਰਦੀਪ ਕੁਮਾਰ ਸ਼ਰਮਾ ਸੰਗਰੂਰ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਪ੍ਰਤਾਪ ਬਾਗ ਵਿਖੇ ਹੋਈ। ਇਸ ਚੋਣ ਦੌਰਾਨ ਭਰਾਤਰੀ ਜਥੇਬੰਦੀ ਪ.ਸ.ਸ.ਫ. ਵਿਗਿਆਨਕ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਅਤੇ ਵਿੱਤ ਸਕੱਤਰ ਰੇਸ਼ਮ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਚੋਣ ਦੌਰਾਨ ਹਿੰਮਤ ਸਿੰਘ ਦੂਲੋਵਾਲ ਅਤੇ ਮਾਨਸਾ ਤੋਂ ਆਗੂ ਜਸਪ੍ਰੀਤ ਸਿੰਘ ਵਾਲੀਆ ਮਾਖਾ ਸ਼ਾਮਲ ਹੋਏ, ਚੁਣੇ ਹੋਏ ਨੁਮਾਇੰਦਿਆਂ ਵਿੱਚ ਚੇਅਰਮੈਨ ਅਮੀਰ ਸਿੰਘ, ਪ੍ਰਧਾਨ ਮਹਿੰਦਰ ਸਿੰਘ ਘੱਲੂ, ਜਨਰਲ ਸਕੱਤਰ ਹਰਭਜਨ ਸਿੰਘ ਠਠੇਰਾਂ, ਕੈਸ਼ੀਅਰ ਮਹਿੰਦਰ ਪਾਲ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਖੁੰਗਰ, ਸੀਨੀਅਰ ਮੀਤ ਪ੍ਰਧਾਨ ਧਰਮਪਾਲ, ਮੀਤ ਪ੍ਰਧਾਨ ਪ੍ਰੀਤਮ ਸਿੰਘ ਜਲਾਲਾਬਾਦ, ਮੀਤ ਪ੍ਰਧਾਨ ਸੁਖਮਿੰਦਰ ਸਿੰਘ, ਜਥੇਬੰਦਕ ਸਕੱਤਰ ਰਾਮ ਕੁਮਾਰ, ਸਹਾਇਕ ਵਿੱਤ ਸਕੱਤਰ ਟੇਕ ਚੰਦ ਸ਼ਾਮਲ ਹਨ।
ਨਵੀਂ ਚੁਣੀ ਗਈ ਟੀਮ ਵੱਲੋਂ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਨੂੰ ਪੂਰਾ ਕਰੇ ਜਿਵੇਂ ਕਿ ਸਾਰੇ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਕਾਮੇ ਪੱਕੇ ਕੀਤੇ ਜਾਣ, ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ,ਠੇਕੇ ਤੇ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ।
ਮਿਡ ਡੇ ਮੀਲ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਪੱਕੇ ਕੀਤੇ ਜਾਣ, ਘੱਟੋ ਘੱਟ ਉਜ਼ਰਤਾਂ ਲਾਗੂ ਕੀਤੀਆਂ ਜਾਣ ਬਕਾਇਆ ਡੀ. ਏ .ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਪੇ ਕਮਿਸ਼ਨ ਦੇ ਬਕਾਏ ਦਿੱਤੇ ਜਾਣ, 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ, 2.59 ਦੇ ਗੁਣਾਕ ਨਾਲ ਪੈਨਸ਼ਨ ਲਾਗੂ ਕੀਤੀ ਜਾਵੇ ਵਾਟਰ ਵਰਕਸ ਦਾ ਪੰਚਾਇਤੀਕਰਨ ਬੰਦ ਕੀਤਾ ਜਾਵੇ, ਪੰਚਾਇਤ ਨੂੰ ਦਿਤੀਆਂ ਸਕੀਮਾਂ ਵਾਪਸ ਮਹਿਕਮੇ ਨੂੰ ਦਿਤੀਆਂ ਜਾਣ।
ਅੰਤ ਵਿੱਚ ਸੂਬਾ ਲੀਡਰਸ਼ਿਪ ਵੱਲੋਂ ਸਮੂਹ ਚੁਣੇ ਗਏ ਆਗੂਆਂ ਨੂੰ ਹਾਰ ਪਾ ਕੇ ਮੁਬਾਰਕਾਂ ਦਿੱਤੀਆਂ। ਨਵੀਂ ਚੁਣੀ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਸੰਘਰਸ਼ ਕੀਤੇ ਜਾ ਰਹੇ ਸੰਘਰਸ਼ ਵਿਚ ਜ਼ਿਲ੍ਹਾ ਫਾਜ਼ਿਲਕਾ ਦੇ ਸਾਥੀ ਵੱਧ ਚੜ੍ਹ ਕੇ ਹਿੱਸਾ ਲੈਣਗੇ।

