All Latest NewsGeneralNews FlashPunjab News

School Uniform: ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫਦ ਪਟਿਆਲਾ ਪ੍ਰਸਾਸ਼ਨ ਨੂੰ ਮਿਲਿਆ

 

School Uniform: ਸਕੂਲੀ ਵਿਦਿਆਰਥੀਆਂ ਦਾ ਮੇਚਾ ਸੈਲਫ ਹੈਲਪ ਗਰੁੱਪਾਂ ਕੋਲ, ਪਰ ਨਹੀਂ ਮਿਲੀਆਂ ਵਰਦੀਆਂ

ਪੰਜਾਬ ਨੈੱਟਵਰਕ, ਪਟਿਆਲਾ

School Uniform: ਬੱਚਿਆਂ ਦੀਆਂ ਵਰਦੀਆਂ ਖਰੀਦਣ ਸਬੰਧੀ ਆ ਰਹੀ ਆ ਮੁਸ਼ਕਿਲਾਂ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਦੀ ਅਗਵਾਈ ਵਿੱਚ ਏਡੀਸੀ ਪਟਿਆਲਾ (ਵਿਕਾਸ) ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਦਿੰਦੇ ਹੋਏ ਦੱਸਿਆ ਕਿ ਸੈਲਫ ਹੈਲਪ ਗਰੁੱਪ ਤੋ ਵਰਦੀਆਂ ਖਰੀਦਣ ਦੇ ਮਾਮਲੇ ਵਿੱਚ ਐਸਐਮਸੀ ਕਮੇਟੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉਂਕਿ ਸੈਲਫ ਹੈਲਪ ਗਰੁੱਪਾਂ ਦੀ ਗਿਣਤੀ ਘੱਟ ਹੋਣ ਕਾਰਨ ਤੇ ਵਰਦੀਆਂ ਦੇਣ ਦੇ ਮਾਮਲੇ ਵਿੱਚ ਜਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੀ ਗਿਣਤੀ 939 ਅਤੇ ਮਿਡਲ ਸਕੂਲਾਂ ਦੀ ਗਿਣਤੀ 171 ਹੈ। ਇਨੀ ਵੱਡੀ ਗਿਣਤੀ ਵਿੱਚ ਸੈਲਫ ਹੈਲਪ ਗਰੁੱਪ ਵਰਦੀਆਂ ਬੱਚਿਆਂ ਨੂੰ ਜਲਦੀ ਮੁਹਈਆ ਨਹੀਂ ਕਰਵਾ ਸਕਦੇ। ਇਸ ਲਈ ਐਸਐਮਸੀ ਕਮੇਟੀਆਂ ਨੂੰ ਕਿਸੇ ਵੀ ਦੁਕਾਨਦਾਰ ਤੋਂ ਵਰਦੀਆਂ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਇਸ ਮੰਗ ਦੇ ਜਵਾਬ ਵਿੱਚ ਏਡੀਸੀ ਪਟਿਆਲਾ ਨੇ ਵਫਦ ਨੂੰ ਦੱਸਿਆ ਕਿ ਜਿੰਨਾ ਸਕੂਲਾਂ ਦਾ ਮੇਚਾ ਸੈਲਫ਼ ਹੈਲਪ ਗਰੁੱਪ ਵੱਲੋਂ ਫਰਵਰੀ ਵਿੱਚ ਲਿਆ ਗਿਆ ਸੀ ਫਿਲਹਾਲ ਉਹਨਾਂ ਸਕੂਲਾਂ ਵਿੱਚ ਹੀ ਵਰਦੀਆਂ ਇਹਨਾਂ ਗਰੁੱਪਾਂ ਵੱਲੋਂ ਦਿੱਤੀਆਂ ਜਾਣਗੀਆਂ ਬਾਕੀ ਸਕੂਲ ਮੈਨੇਜਮੈਂਟ ਕਮੇਟੀਆਂ ਮਤਾ ਪਾ ਕੇ ਕਿਸੇ ਵੀ ਦੁਕਾਨਦਾਰ ਤੋਂ ਵਰਦੀਆਂ ਲੈ ਸਕਦੇ ਹਨ। ਮੀਟਿੰਗ ਵਿੱਚ ਸ਼ਾਮਿਲ ਜਿਲੇ ਦੇ ਡੀਐਮਓ ਮੈਡਮ ਰੀਨਾ ਰਾਣੀ ਨੇ ਦੱਸਿਆ ਕਿ ਜਿਨਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਮੇਚਾ ਹੁਣ ਤੱਕ ਸੈਲਫ ਹੈਲਪ ਗਰੁੱਪ ਲੈ ਚੁੱਕੇ ਹਨ।

ਸੰਬੰਧਿਤ ਸਕੂਲ ਮੁਖੀ ਉਹਨਾਂ ਦੇ ਗਰੁੱਪ ਮੈਂਬਰਾਂ ਤੋਂ ਪੁੱਛ ਲੈਣ ਕਿ ਜੇਕਰ ਉਹ 31 ਜੁਲਾਈ 2024 ਤੱਕ ਵਰਦੀਆਂ ਸਕੂਲਾਂ ਵਿੱਚ ਪਹੁੰਚਾ ਦੇਣਗੇ ਤਾਂ ਠੀਕ ਜੇ ਨਹੀਂ ਪਹੁੰਚਾ ਸਕਦੇ ਤਾਂ ਕੋਈ ਵੀ ਐਸਐਮਸੀ ਕਿਸੇ ਵੀ ਦੁਕਾਨਦਾਰ ਤੋਂ ਵਰਦੀਆਂ ਲੈ ਸਕਦੀ ਹੈ।

ਇਸ ਸਬੰਧੀ ਏਡੀਸੀ ਪਟਿਆਲਾ ਵੱਲੋਂ ਜਲਦ ਪੱਤਰ ਜਾਰੀ ਕਰਨ ਦਾ ਵੀ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਿੰਮਤ ਸਿੰਘ ਖੋਖ,ਸਪਿੰਦਰ ਕੁਮਾਰ ਧਨੇਠਾ, ਗੁਰਪ੍ਰੀਤ ਸਿੰਘ ਸਿੱਧੂ, ਜਗਪ੍ਰੀਤ ਸਿੰਘ ਭਾਟੀਆ, ਦੀਦਾਰ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ,ਹਰਦੀਪ ਸਿੰਘ ਪਟਿਆਲਾ, ਸਤਪਾਲ ਸਮਾਣਾ, ਨਵਦੀਪ ਸਿੰਘ ਅਤੇ ਮੱਗਰ ਸਿੰਘ ਹਾਜ਼ਰ ਸਨ।

 

Leave a Reply

Your email address will not be published. Required fields are marked *