ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨਗੀਆਂ ਮਿਡ ਡੇ ਮੀਲ ਵਰਕਰਾਂ!
ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨਗੀਆਂ ਮਿਡ ਡੇ ਮੀਲ ਵਰਕਰਾਂ!
ਪਟਿਆਲਾ :
ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸਿਮਰਜੀਤ ਕੌਰ ਅਜਨੌਦਾ, ਜਸਵਿੰਦਰ ਕੌਰ ਪਟਿਆਲਾ ਨੇ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਕੁੱਕ ਬੀਬੀਆਂ ਨਾਲ ਲਗਾਤਾਰ ਬੇਇਨਸਾਫੀ ਕਰਦੀ ਆ ਰਹੀ ਹੈ।
ਸਭ ਤੋਂ ਘੱਟ ਤਨਖਾਹ ਲੈਣ ਵਾਲੀਆਂ ਇਹਨਾਂ ਗਰੀਬ ਬੀਬੀਆਂ ਦੀ ਤਨਖਾਹ ਵੀ ਦੋ- ਦੋ ਕਿਸ਼ਤਾਂ ਕਰਕੇ ਦਿੱਤੀ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਜਾਇਜ਼ ਮੰਗਾਂ ਲਈ ਵੀ ਗੰਭੀਰ ਨਹੀਂ ਹੈ।
ਉਨ੍ਹਾਂ ਦੱਸਿਆ ਕਿ 21 ਦਸੰਬਰ ਨੂੰ ਮਿਡ ਡੇ ਮੀਲ ਕੁੱਕ ਬੀਬੀਆਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਨੇੜੇ ਇਕੱਠੀਆਂ ਹੋ ਕੇ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਨਗੀਆਂ।
ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆ ਕੇ ਉਨ੍ਹਾਂ ਦੀ ਤਨਖਾਹ ਘੱਟੋ ਘੱਟ 12500 ਰੁਪਏ ਕੀਤੀ ਜਾਵੇ, ਜੋ ਮਿਡ ਡੇ ਮੀਲ ਕੁੱਕ ਬੀ.ਏ ਪਾਸ ਹਨ, ਉਨ੍ਹਾਂ ਨੂੰ ਬਲਾਕ ਦਫਤਰਾਂ ਵਿਚ ਮਿਡ ਡੇ ਮੀਲ ਲਈ ਡਾਟਾ ਐਂਟਰੀ ਵਜੋਂ ਤਰੱਕੀ ਦਿੱਤੀ ਜਾਵੇ।
ਜਿਹੜੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੱਧ ਚੁੱਕੀ ਹੈ, ਉੱਥੇ ਨਵੇਂ ਕੁੱਕਾਂ ਦੀ ਭਰਤੀ ਕੀਤੀ ਜਾਵੇ। ਮਿਡ ਡੇ ਮੀਲ ਕੁੱਕ ਬੀਬੀਆਂ ਦਾ ਕੀਤਾ ਗਿਆ ਬੈਂਕ ਵਿਚ ਬੀਮਾ ਖਾਤਾ ਖੁੱਲ੍ਹ ਜਾਣ ਤੋਂ ਤੁਰੰਤ ਬਾਅਦ ਲਾਗੂ ਸਮਝਿਆ ਜਾਵੇ ਤੇ ਉਹਨਾਂ ਨੂੰ ਬਣਦਾ ਉਸ ਦਾ ਫਾਇਦਾ ਦਿੱਤਾ ਜਾਵੇ।
ਫਰੰਟ ਆਗੂਆਂ ਨੇ ਕੁੱਕ ਬੀਬੀਆਂ ਨੂੰ ਅਪੀਲ ਕੀਤੀ ਕਿ 21 ਦਸੰਬਰ ਨੂੰ ਪਰਿਵਾਰਾਂ ਸਮੇਤ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੇ ਰਿਹਾਇਸ ਨੇੜੇ ਬਾਈਪਾਸ ਪੁੱਲ ਦੇ ਹੇਠਾਂ ਇਕੱਠੀਆਂ ਹੋਣ।

