ਪੰਜਾਬ ਦੇ ਮੁਲਾਜ਼ਮਾਂ ਦਾ ਵੱਡਾ ਐਲਾਨ! ਪੁਰਾਣੇ ਪੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਲਈ ਹੋਵੇਗੀ ਸੂਬਾਈ ਕਨਵੈਂਨਸ਼ਨ
ਪੰਜਾਬ ਦੇ ਮੁਲਾਜ਼ਮਾਂ ਦਾ ਵੱਡਾ ਐਲਾਨ! ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਲਈ ਹੋਵੇਗੀ ਸੂਬਾਈ ਕਨਵੈਂਨਸ਼ਨ
ਮੋਗਾ 7 ਜਨਵਰੀ 2026-
ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ “ਪੁਰਾਣੇ- ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ” ਦੇ ਬੈਨਰ ਹੇਠ 10 ਜਨਵਰੀ ਨੂੰ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਂਨਸ਼ਨ ਵਿੱਚ ਸਮੂਹ ਸਰਗਰਮ ਕਾਰਕੁੰਨਾਂ ਅਤੇ ਸੰਘਰਸ਼ੀ ਜਥੇਬੰਦੀਆਂ ਨੂੰ ਸ਼ਾਮਲ ਹੋਣ ਦੀ ਅਪੀਲ
ਪੁਰਾਣੇ – ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵੱਲੋਂ ਮੀਟਿੰਗ ਕਰਕੇ 10 ਜਨਵਰੀ ਨੂੰ ਮੋਗਾ ਵਿਖੇ ਸੂਬਾਈ ਕਨਵੈਨਸ਼ਨ ਲਈ ਤਿਆਰੀਆਂ ਕੀਤੀਆਂ ਮੁਕੰਮਲ
ਮਿਤੀ 10 ਜਨਵਰੀ 2026 (ਦਿਨ ਸ਼ਨੀਵਾਰ) ਨੂੰ ਸਵੇਰੇ 11:00 ਵਜੇ ਹੋਵੇਗੀ ਕਨਵੈਂਨਸ਼ਨ ਦੀ ਸ਼ੁਰੂਆਤ
ਕਨਵੈਂਨਸ਼ਨ ਦੌਰਾਨ ਮੁਲਾਜ਼ਮ ਵਿੱਤੀ ਮੰਗਾਂ:ਪੁਰਾਣੇ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪੇਂਡੂ ਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ, ਏ.ਸੀ.ਪੀ. ਤੇ ਪੈਂਡਿੰਗ 16% ਡੀਏ ‘ਤੇ ਕੀਤੀ ਜਾਵੇਗੀ ਚਰਚਾ ਅਤੇ ਉਪਰੰਤ ਮੋਗਾ ਸ਼ਹਿਰ ਵਿੱਚ ਹੋਵੇਗਾ ਸੰਕੇਤਕ ‘ਰੋਸ ਮਾਰਚ’
ਹੇਠ ਲਿਖੀਆਂ ਪ੍ਰਮੁੱਖ ਮੰਗਾਂ ਨੂੰ ਕੇਂਦਰਿਤ ਕਰਕੇ ਕੀਤਾ ਜਾਵੇਗਾ ਅਗਲੇ ਸਾਂਝੇ ਸੰਘਰਸਾਂ ਦਾ ਐਲਾਨ
(1). ਪੁਰਾਣੇ ਸਕੇਲਾਂ ਦੀ ਬਹਾਲੀ:- 17-07-2020 ਜਾਂ ਇਸ ਤੋਂ ਬਾਅਦ ਹੋਈਆਂ ਭਰਤੀਆਂ ‘ਤੇ ਲਾਗੂ ਮੁਲਾਜ਼ਮ ਵਿਰੋਧੀ ਨਵੇਂ ਸਕੇਲਾਂ ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਸਾਰੇ ਨਵੇਂ ਮੁਲਾਜ਼ਮਾਂ ਲਈ ਪੰਜਾਬ ਪੇ ਸਕੇਲ ਲਾਗੂ ਕਰਵਾਉਣਾ।
ਪੰਜਾਬ ਪੇ ਸਕੇਲਾਂ ਸਬੰਧੀ ਆਏ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਦੌਰਾਨ ਛੇਵੇਂ ਪੰਜਾਬ ਪੇਅ ਕਮਿਸ਼ਨ ਸਮੇਤ 15% ਤਨਖ਼ਾਹ ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਹਰ ਕਿਸਮ ਦੀ ਗੈਰ ਵਾਜਿਬ ਤੇ ਜਬਰੀ ਤਨਖ਼ਾਹ ਰਿਕਵਰੀ ਅਤੇ ਤਨਖ਼ਾਹ ਕਟੌਤੀ ‘ਤੇ ਰੋਕ ਲਗਵਾਉਣੀ।
(2). ਪੁਰਾਣੀ ਪੈਨਸ਼ਨ ਦੀ ਬਹਾਲੀ:- ਪੰਜਾਬ ਸਰਕਾਰ ਵੱਲੋਂ ਮਿਤੀ 18-11-2022 ਨੂੰ ਜਾਰੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੇ ਨੋਟੀਫਿਕੇਸ਼ਨ ਦਾ ਸਾਲ 1972 ਦੇ ਨਿਯਮਾਂ ਅਨੁਸਾਰ ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ (SOP) ਜਾਰੀ ਕਰਵਾਕੇ ਜੀ.ਪੀ.ਐੱਫ. ਖਾਤੇ ਖੁਲਵਾਉਣਾ।
(3). ਕੱਟੇ ਗਏ 37 ਭੱਤਿਆਂ ਦੀ ਬਹਾਲੀ:- ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਸਮੇਤ ਰਵਿਊ ਕਰਨ ਦੇ ਨਾਂ ਹੇਠ ਮੁਲਾਜਮਾਂ ਦੇ ਕੱਟੇ ਗਏ ਸਾਰੇ ਭੱਤੇ ਤੇ ਏ.ਸੀ.ਪੀ. ਸਕੀਮ ਬਹਾਲ ਕਰਵਾਉਣਾ ਅਤੇ ਡੀ.ਏ. ਦੀਆਂ ਪੈਂਡਿੰਗ 16% ਬਕਾਇਆ ਕਿਸਤਾਂ ਜਾਰੀ ਕਰਵਾਉਣਾ।

