All Latest NewsGeneralNews FlashPunjab News

Punjab News: ਪੁਰਾਣੀ ਪੈਨਸ਼ਨ ਸਕੀਮ ਮੰਗਦੇ ਮੁਲਾਜ਼ਮਾਂ ਨੂੰ ਯੂਪੀਐੱਸ ਦੇਣਾ ਸਰਾਸਰ ਧੋਖਾ

 

Punjab News: ਮੁਲਾਜ਼ਮ ਵਰਗ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਤੋਂ ਇਲਾਵਾ ਕੁਝ ਵੀ ਮੰਜ਼ੂਰ ਨਹੀਂ- ਤਰਸੇਮ, ਰਿਸ਼ੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News: ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਪੈਨਸ਼ਨ ਬਹਾਲੀ ਵਿੰਗ ਦੇ ਸੂਬਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਸਾਲ 2004 ਤੋਂ ਮੁਲਾਜ਼ਮਾਂ ਤੇ ਲਾਗੂ ਕੀਤੀ ਗਈ ਐਨ ਪੀ ਐੱਸ ਪੈਨਸ਼ਨ ਸਕੀਮ ਨੂੰ ਮੁਲਾਜ਼ਮ ਵਰਗ ਵਲੋਂ ਨਕਾਰਦਿਆਂ ਦੇਸ਼ ਭਰ ਵਿੱਚ ਇਸ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਆਪਣੇ ਪੱਤਰ ਅਤੇ ਸੀ ਪੀ ਐਫ਼ ਕਰਮਚਾਰੀ ਯੂਨੀਅਨ ਅਤੇ ਐਨ ਐਮ ਓ ਪੀ ਐੱਸ ਜਥੇਬੰਦੀਆਂ ਰਾਹੀਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਕੁੱਝ ਸੂਬਿਆਂ ਵਲੋਂ ਪੁਰਾਣੀ ਪੈਨਸ਼ਨ ਨੂੰ ਬਹਾਲ ਵੀ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਮੁਲਾਜ਼ਮਾਂ ਦੀ ਇਸ ਮੰਗ ਨੂੰ ਦਰਕਿਨਾਰ ਕਰਦਿਆਂ ਯੂਨੀਫਾਇਡ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਹੈ ਜੋ ਕਿ ਮੁਲਾਜ਼ਮ ਵਰਗ ਨਾਲ ਸਰਾਸਰ ਧੋਖਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ ਅਤੇ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੀ ਯੂ ਪੀ ਐੱਸ ਦਾ ਸਖ਼ਤ ਵਿਰੋਧ ਪ੍ਰਗਟ ਕਰਦਿਆਂ ਉਨ੍ਹਾਂ ਭਵਿੱਖ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਹੋਰ ਤਿੱਖਾ ਕਰਨ ਦੀ ਵਚਨਬੱਧਤਾ ਨੂੰ ਪ੍ਰਗਟ ਕੀਤੀ।

ਜਥੇਬੰਦੀ ਦੇ ਦੋਵੇਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰੈਸ ਸਕੱਤਰ ਦਿਲਬਾਗ਼ ਸਿੰਘ,ਵਿੱਚ ਸਕੱਤਰ ਅਮਨਦੀਪ ਸਿੰਘ, ਜਸਵੰਤ ਸਿੰਘ, ਭਗਵੰਤ ਪ੍ਰਿਤਪਾਲ ਸਿੰਘ,ਕਪਿਲ ਕਵਾਤਰਾ, ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਸਤੀਸ਼ ਕੁਮਾਰ, ਨਰਦੇਵ ਜਰਿਆਲ, ਮਥਰੇਸ਼ ਕੁਮਾਰ,ਦਵਿੰਦਰ ਸਿੰਘ ਚਿੱਟੀ (ਮੀਤ ਪ੍ਰਧਾਨ) ਰਾਮਪਾਲ (ਜਥੇਬੰਦਕ ਸਕੱਤਰ) ਸਹਾਇਕ ਸਕੱਤਰ ਰਵਿੰਦਰ ਕੁਮਾਰ, ਸਹਾਇਕ ਪ੍ਰੈੱਸ ਸਕੱਤਰ ਮਨਦੀਪ ਸਿੰਘ, ਅਵਿਨਾਸ਼ ਭਗਤ,ਡਾ. ਬਲਵੀਰ ਚੰਦ,ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਅਨੁਰਾਗ ਸੰਧੀਰ,ਜੀਵਨ ਜੋਤੀ, ਅਨਿਲ ਭਗਤ, ਲਖਵਿੰਦਰ ਸਿੰਘ, ਜਸਵੀਰ ਸਿੰਘ,ਸ਼ੇਖਰ ਚੰਦ, ਸੁਖਦੇਵ ਸਿੰਘ, ਦਲੀਪ ਕੁਮਾਰ, ਰਾਜੇਸ਼ ਕੁਮਾਰ, ਸੰਜੀਵ ਭਾਰਦਵਾਜ, ਜਗਦੀਸ਼ ਲਾਲ,ਹੇਮ ਰਾਜ, ਹੀਰਾ ਲਾਲ, ਹਰਦੇਵ ਸਿੰਘ, ਪ੍ਰੇਮ ਕੁਮਾਰ,ਗੁਰਪ੍ਰੀਤ ਸਿੰਘ , ਦੀਪਕ ਸੂਰੀ,ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ, ਸਤੀਸ਼ ਕੁਮਾਰੀ,ਮਮਤਾ ਸਪਰੂ,ਅਚਲਾ ਸ਼ਰਮਾ, ਨੀਰੂ ,ਰੀਨਾ ਕਾਲੀਆ,ਮੋਨਿਕਾ ਉੱਪਲ, ਮਨਸਿਮਰਤ ਕੌਰ, ਰਣਜੀਤ ਕੌਰ,ਅੰਜਲਾ ਸ਼ਰਮਾ,ਹਰਪ੍ਰੀਤ ਕੌਰ, ਗੁਰਵਿੰਦਰ ਕੌਰ, ਪਵਨਪ੍ਰੀਤ ਕੌਰ,ਹੀਨਾ ਮਲਕਾਨੀਆ, ਲਲਿਤਾ ਅੱਪਰਾ, ਮਮਤਾ ਅਨੰਦ,ਰੀਟਾ, ਸੰਗੀਤਾ ,ਸ਼ੈਲੀ, ਹਰਮੀਤ ਕੌਰ, ਸਾਕਸ਼ੀ, ਮਮਤਾ,ਪੂਨਮ,ਨਵਜੀਤ ਕੌਰ, ਸੁਨੀਤਾ ਕੁੱਦੋਵਾਲ, ਪ੍ਰਵੀਨ ਬਾਲਾ, ਨੀਨਾ ਰਾਣੀ, ਸਾਰਿਕਾ, ਰੂਬੀ ਅਗਨੀਹੋਤਰੀ,ਅਤੇ ਹੋਰ ਅਧਿਆਪਕ ਹਾਜ਼ਰ ਸਨ।

 

Leave a Reply

Your email address will not be published. Required fields are marked *