ਸਾਵਧਾਨ! ਪੰਜਾਬ ‘ਚ ਵੱਜਣ ਜਾ ਰਹੀ ਖ਼ਤਰੇ ਦੀ ਘੰਟੀ, ਬਿਜਲੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ
ਬਿਜਲੀ ਕਾਮਿਆਂ ਵੱਲੋਂ 10 ਸਤੰਬਰ ਤੋਂ ਸਮੂਹਿਕ ਛੁੱਟੀ ਤੇ ਚਲੇ ਜਾਣ ਦਾ ਐਲਾਨ
ਰੋਹਿਤ ਗੁਪਤਾ, ਚੰਡੀਗੜ੍ਹ/ਗੁਰਦਾਸਪੁਰ
ਪਾਵਰਕੌਮ ਅਤੇ ਟਰਾਸਕੋ ਦੀ ਮੈਨੇਜ਼ਮੈਂਟ ਵੱਲੋਂ ਬਿਜਲੀ ਮੰਤਰੀ ਦੀ ਹਾਜ਼ਰੀ ਵਿੱਚ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੂਬਾ ਪੱਧਰੀ ਸੱਦੇ ਤੇ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ 10 ਸਤੰਬਰ ਤੋਂ ਲੈਕੇ 12 ਸਤੰਬਰ ਤੱਕ ਸਮੂਹਿਕ ਛੁੱਟੀ ਤੇ ਜਾਣਗੇ ।
ਇਹ ਜਾਣਕਾਰੀ ਸਬ ਡਵੀਜ਼ਨ ਤਿੱਬੜ ਵਿਖੇ ਰੋਸ ਰੈਲੀ ਕਰਨ ਉਪਰੰਤ ਸੁਖਦੇਵ ਸਿੰਘ ਖੁੰਡੀ, ਬਲਵਿੰਦਰ ਸਿੰਘ ਸੋਹਲ ਅਤੇ ਡਵੀਜ਼ਨ ਸਕੱਤਰ ਪ੍ਰੇਮ ਸਿੰਘ ਸੁਲਤਾਨਪੁਰ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪਾਵਰਕੌਮ ਦੀ ਮੈਨੇਜ਼ਮੈਂਟ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ।
ਜਿਸ ਕਾਰਨ ਬਿਜਲੀ ਕਾਮਿਆਂ ਵੱਲੋਂ ਮੈਨੇਜ਼ਮੈਂਟ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਕਰਮਚਾਰੀਆਂ ਵਲੋਂ ਆਪਣੀ ਬਣਦੀ 8 ਘੰਟੇ ਡਿਊਟੀ ਕੀਤੀ ਜਾ ਰਹੀ ਹੈ ਵਰਕ ਟੂ ਰੂਲ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਮੈਨੇਜ਼ਮੈਂਟ ਮੰਗਾਂ ਲਾਗੂ ਕਰਨ ਦੀ ਬਜਾਏ ਐਸਮਾ ਵਰਗੇ ਕਨੂੰਨ ਲਾਗੂ ਕਰਨ ਦੀਆਂ ਧਮਕੀਆਂ ਦੇ ਰਹੀਂ ਹੈ ਸੰਘਰਸ਼ ਨੂੰ ਦਬਾਉਣ ਲਈ ਮੈਨੇਜ਼ਮੈਂਟ ਭਰਮ ਪਾਲ ਰਹੀ ਹੈ।
ਜਿਸ ਦਾ ਜਵਾਬ ਸੰਘਰਸ਼ ਰਾਹੀਂ ਦਿੱਤਾ ਜਾਵੇਗਾ ਉਪਰੋਕਤ ਆਗੂਆਂ ਨੇ ਪਾਵਰਕੌਮ ਦੀ ਮੈਨੇਜ਼ਮੈਂਟ ਕੋਲੋਂ ਮੰਗ ਕੀਤੀ ਹੈ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਸੀ ਆਰ ਏ 295. ਵਾਲੇ ਸਹਾਇਕ ਲਾਇਨਮੈਨਾ ਪੁਰੀਆ ਤਨਖਾਹਾ ਰੀਲੀਜ਼ ਕੀਤੀਆਂ ਜਾਣ।
ਆਗੂਆਂ ਨੇ ਸਮੂਹ ਕਰਮਚਾਰੀਆਂ ਨੂੰ ਸਮੂਹਿਕ ਛੁੱਟੀ ਭਰਨ ਦੀ ਅਪੀਲ ਕਰਦਿਆਂ ਦਿਰੜ ਇਰਾਦੇ ਨਾਲ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਜ਼ੋ ਮੈਨੇਜ਼ਮੈਂਟ ਦੀਆਂ ਧਮਕੀਆਂ ਦਾਂ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।
ਇਸ ਮੌਕੇ ਮਨਜੋਤ ਸਿੰਘ,ਬਲਜਿੰਦਰ ਸਿੰਘ, ਹਰੀ ਰਾਮ ਲੂਨਾ, ਮਨਦੀਪ ਸਿੰਘ, ਰਸ਼ਪਾਲ ਸਿੰਘ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਗੁਰਮੇਜ ਸਿੰਘ, ਹਰਪਿੰਦਰ ਸਿੰਘ, ਪ੍ਰਭਜੀਤ ਸਿੰਘ,ਮੱਸਾ ਸਿੰਘ ਸੁਰੇਸ਼ ਕੁਮਾਰ ਸੁਮਨ ਕੁਮਾਰੀ ਬਲਜੀਤ ਕੌਰ, ਅੰਕਿਤ ਕੁਮਾਰ ਦੇਵਰਾਜ ਮਨੀਸ਼ ਚੌਧਰੀ ਮਨਜੋਤ ਸਿੰਘ ਗੁਰਮੇਜ ਸਿੰਘ ਦਵਿੰਦਰ ਸਿੰਘ ਬਚਿੱਤਰ ਸਿੰਘ ਰਕੇਸ਼ ਮੋਹਣ ਮੋਹਨ ਲਾਲ ਆਦਿ ਹਾਜ਼ਰ ਸਨ।