ਵੱਡੀ ਖ਼ਬਰ: IAS ਪੂਜਾ ਖੇਡਕਰ ਨੌਕਰੀ ਤੋਂ ਬਰਖਾਸਤ
Pooja Khedkar: ਟਰੇਨੀ IAS ਅਫਸਰ ਪੂਜਾ ਖੇਡਕਰ ਦੀਆਂ ਮੁਸੀਬਤਾਂ ਖਤਮ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਕੇਂਦਰ ਸਰਕਾਰ ਨੇ ਪੂਜਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ।
ਸਰਕਾਰ ਨੇ ਪੂਜਾ ਖੇਡਕਰ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
Central government discharges Puja Khedkar from Indian Administrative Service with immediate effect: Official sources
— Press Trust of India (@PTI_News) September 7, 2024
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਆਈਏਐਸ (ਪ੍ਰੋਬੇਸ਼ਨ) ਰੂਲਜ਼, 1954 ਦੇ ਨਿਯਮ 12 ਦੇ ਤਹਿਤ ਪੂਜਾ ਖੇਡਕਰ ਖ਼ਿਲਾਫ਼ ਕਾਰਵਾਈ ਕੀਤੀ ਅਤੇ ਉਸ ਨੂੰ ਆਈਏਐਸ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
ਪੂਜਾ ਖੇਡਕਰ ‘ਤੇ UPSC ਪ੍ਰੀਖਿਆ ‘ਚ OBC ਅਤੇ ਅਪਾਹਜ ਕੋਟੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਹਾਲਾਂਕਿ, UPSC ਨੇ ਪਹਿਲਾਂ ਹੀ ਪੂਜਾ ਖੇਡਕਰ ਦੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਸੀ ਅਤੇ ਉਸਨੂੰ ਹਮੇਸ਼ਾ ਲਈ UPSC ਪ੍ਰੀਖਿਆਵਾਂ ਤੋਂ ਹਟਾ ਦਿੱਤਾ ਸੀ।