5994 ਈਟੀਟੀ ਭਰਤੀ ‘ਚ ਸਲੈਕਟ ਹੋਏ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਜਾਰੀ ਕਰੇ ਨਿਯੁਕਤੀ ਪੱਤਰ- ਡੀਟੀਐੱਫ਼ ਨੇ ਕੀਤੀ ਮੰਗ
ਡੀਟੀਐੱਫ ਵੱਲੋਂ ਈਟੀਟੀ 5994 ਦੇ ਪੱਕੇ ਮੋਰਚੇ ਵਿਚ ਸ਼ਮੂਲੀਅਤ
ਪੰਜਾਬ ਨੈੱਟਵਰਕ, ਚੰਡੀਗੜ੍ਹ-
29 ਸਤੰਬਰ 2024 ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਅਤੇ 5 ਅਕਤੂਬਰ ਤੋਂ ਪਿੰਡ ਢੇਰ ਨੇੜੇ ਗੰਭੀਰਪੁਰ ਵਿੱਖੇ ਪੱਕਾ ਮੋਰਚਾ ਲਗਾ ਕੇ ਬੈਠੇ ਈਟੀਟੀ 5994 ਭਰਤੀ ਵਿਚ ਸਿਲੈਕਟਡ ਅਧਿਆਪਕਾਂ ਦੇ ਮੋਰਚੇ ਵਿਚ ਡੈਮੋਕ੍ਰੇਟਿਕ ਟੀਚਰਜ ਫ਼ਰੰਟ ਪੰਜਾਬ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਮੋਰਚੇ ਦੀ ਡੱਟਵੀ ਹਿਮਾਇਤ ਕੀਤੀ ਗਈ।
ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸੂਬਾ ਕਮੇਟੀ ਵੱਲੋਂ ਮੋਰਚੇ ਦੀ ਜਰੂਰਤਾਂ ਦਾ ਧਿਆਨ ਰੱਖਦੇ ਹੋਏ 21000 ਰੁਪਏ ਦੀ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਗੰਭੀਰਪੁਰ ਵਿਖੇ ਜਿਲਾ ਪ੍ਰਸ਼ਾਸਨ ਦੇ ਰਾਹੀਂ ਸਿੱਖਿਆ ਮੰਤਰੀ ਨੂੰ 5994 ਈ ਟੀ ਟੀ ਭਰਤੀ ਵਿੱਚ ਸਲੈਕਟ ਹੋਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ ਵਿੱਚ ਭੇਜੇ ਜਾਣ ਦੀ ਮੰਗ ਪੱਤਰ ਭੇਜਿਆ ਗਿਆ।
ਮੋਰਚੇ ਵਿੱਚ ਸ਼ਾਮਿਲ ਹੋਣ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅਖੌਤੀ ਇਨਕਲਾਬੀ ਸਰਕਾਰ ਦੇ ਖਿਲਾਫ ਵੱਡੇ ਸੰਘਰਸ਼ ਅਤੇ ਲੰਬੇ ਮੋਰਚੇ ਕਾਇਮ ਕਰਨ ਦੀ ਸਮੇਂ ਦੀ ਅਣਸਰਦੀ ਲੋੜ ਹੈ।
ਆਗੂਆਂ ਬੋਲਦਿਆਂ ਕਿਹਾ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਉਹਨਾਂ ਦੇ ਸੰਘਰਸ਼ ਦੀ ਡਟੇ ਹਿਮਾਇਤ ਕਰਦੀ ਹੈ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ
ਇਸ ਮੌਕੇ ਡੀਐਮਐਫ ਦੇ ਤੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਡੀਟੀਐਫ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਪਵਨ ਮੁਕਤਸਰ, ਗਿਆਨ ਰੋਪੜ, ਹਰਵਿੰਦਰ ਰੱਖੜਾ, ਕੁਲਵਿੰਦਰ ਜੋਸਨ, ਬਲਜਿੰਦਰ ਗਰੇਵਾਲ, ਹਰਬੰਸ ਗਰਗ ਰੋਕੀ ਬਰੇਟਾ ਅਤੇ ਹੋਰ ਸਾਥੀ ਹਾਜਰ ਸਨ।