ਮਲਕੀਤ ਸਿੰਘ ਔਜਲਾ ਵੱਲੋਂ ਪੁਸਤਕ ‘ਕਾਵਿਕ ਲਕੀਰਾਂ’ ਡਾ. ਬਲਰਾਮ ਸ਼ਰਮਾ ਨੂੰ ਭੇਟ
ਮਲਕੀਤ ਸਿੰਘ ਦੀ ਪੁਸਤਕ ‘ਕਾਵਿਕ ਲਕੀਰਾਂ’ਜ਼ਿੰਦਗੀ ਦੇ ਵੱਖੋ-ਵੱਖ ਰੰਗਾਂ ਦੀ ਸਫਲ ਪੇਸ਼ਕਾਰੀ ਕਰਦੀ ਹੈ- ਡਾ. ਬਲਰਾਮ ਸ਼ਰਮਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪੰਜਾਬ ਸਕੱਤਰੇਤ ਸਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਆਪਣੀ ਸੰਪਾਦਿਤ ਪੁਸਤਕ ‘ਕਾਵਿਕ ਲਕੀਰਾਂ’ ਨੈਸ਼ਨਲ ਅਵਾਰਡੀ ਡਾ.ਬਲਰਾਮ ਸ਼ਰਮਾ ਨੂੰ ਪਿਆਰ ਸਹਿਤ ਭੇਟ ਕੀਤੀ ਗਈ। ਇਸ ਮੌਕੇ ਉਨਾਂ ਨਾਲ ਉੱਘੇ ਸਮਾਜ ਸੇਵੀ ਅਮਰਿੰਦਰ ਸਿੰਘ ਚਹਿਲ ਅਤੇ ਬਲਜੀਤ ਸਿੰਘ ਰਾਮਗੜ੍ਹ ਵੀ ਮੌਜੂਦ ਸਨ। ਪੁਸਤਕ ਦੇ ਸੰਪਾਦਕ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਪੰਜਾਬ ਸਿਵਿਲ ਸਕੱਤਰੇਤ ਅਤੇ ਹੋਰਨਾਂ ਦਫਤਰਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਕਈ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਜਿਨ੍ਹਾਂ ਵਿੱਚ ਕਰਨੈਲ ਸਿੰਘ ਸਹੋਤਾ,ਜਰਨੈਲ ਹੁਸ਼ਿਆਰਪੁਰੀ,ਅਲਬੇਲ ਬਰਾੜ, ਸ਼ਮਸ਼ੇਰ ਸੰਧੂ, ਮਰਹੂਮ ਜਿੰਦ ਸਵਾੜਾ, ਰਣਜੋਧ ਰਾਣਾ,ਪਰਮਦੀਪ ਭਬਾਤ, ਕੁਲਦੀਪ ਖਾਰਾ,ਦਲਵੀਰ ਸਰੋਆ, ਸੁਦੇਸ਼ ਕੁਮਾਰੀ, ਬਲਦੇਵ ਪਰਦੇਸੀ, ਅਜਮੇਰ ਸਾਗਰ, ਉਜਾਗਰ ਪੰਨੂਆ ਵਾਲਾ,ਨਿਰਮਲਾ, ਵਰਿਆਮ ਬਟਾਲਵੀ ,ਨਵਪ੍ਰੀਤ ਸਿੰਘ, ਸੁਰਜੀਤ ਸੁਮਨ,ਜਸਵੀਰ ਸਿੰਘ,ਬਲਜੀਤ ਕੌਰ, ਹਰਬੰਸ ਪ੍ਰੀਤ, ਅਰਸ਼ਦੀਪ ਸਿੰਘ, ਜਤਿੰਦਰ ਬਿੰਦਰਾ, ਸੁਖਚਰਨ ਸਿੰਘ ਸਾਹੋਕੇ, ਸੁਖਵਿੰਦਰ ਨੂਰਪੁਰੀ, ਹਰਜਿੰਦਰ ਸਾਈਂ,ਮਨਮੋਹਨ ਸਿੰਘ ਦਾਊਂ,ਦਿਲਜੀਤ ਕੌਰ ਦਾਊਂ,ਲਾਭ ਸਿੰਘ ਚਤਾਮਲੀ,ਗੁਰਮੀਤ ਸਿੰਗਲ, ਸਰਬਜੀਤ ਵਿਰਦੀ,ਬਚਨ ਬੇਦਿਲ,ਰਾਜ ਕੁਮਾਰ ਸਾਹੋਵਾਲੀਆ, ਪ੍ਰੀਤ ਬਲੱਗਣ, ਬਲਜਿੰਦਰ ਬੱਲੀ ਆਦਿ ਦੀਆਂ ਚੋਣਵੀਆਂ ਕਵਿਤਾਵਾਂ ਗੀਤ ਤੇ ਗਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਬਲਰਾਮ ਸ਼ਰਮਾ ਨੇ ਕਿਹਾ ਕਿ ਮਲਕੀਤ ਸਿੰਘ ਔਜਲਾ ਦੀ ਇਹ ਪੁਸਤਕ ਜ਼ਿੰਦਗੀ ਦੇ ਵੱਖੋ -ਵੱਖ ਰੰਗਾਂ ਦੀ ਸਫ਼ਲ ਪੇਸ਼ਕਾਰੀ ਕਰਦੀ ਹੈ। ਉਹਨਾਂ ਕਿਹਾ ਕਿ ਲੇਖਕ ਵੱਲੋਂ ਪਹਿਲਾਂ ਵੀ ‘ਸੁਰਜੀਤ ਬਿੰਦਰਖੀਆ ਦੀ ਜੀਵਨੀ ਅਤੇ ਗਾਇਕੀ’,’ਕਲਮਾਂ ਦੀ ਖੁਸ਼ਬੋ’,’ਕਲਮਾਂ ਦੀ ਪਰਵਾਜ਼’, ‘ਮੂੰਹੋਂ ਬੋਲਦੀਆਂ ਕਲਮਾਂ’ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਪਾਠਕਾਂ, ਸਾਹਿਤ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੇ ਬੇਹਦ ਪਸੰਦ ਕੀਤਾ ਹੈ।