ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪਹਿਲੇ ਪ੍ਰਧਾਨ ਸ਼ਿੰਦਰ ਸਿੰਘ ਨੱਥੂ ਵਾਲਾ ਦੀ 8 ਦਸੰਬਰ ਨੂੰ ਮਨਾਈ ਜਾਵੇਗੀ ਬਰਸੀ

All Latest NewsBusinessEntertainment

 

ਪੰਜਾਬ ਨੈੱਟਵਰਕ, ਨੱਥੂਵਾਲਾ ਗਰਬੀ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਵਿੱਚ ਪਿੰਡ ਨੱਥੂਵਾਲਾ ਗਰਬੀ ਵਿਖੇ ਹੋਈ| ਇਸ ਮੀਟਿੰਗ ਵਿੱਚ ਮੋਗਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ|

ਵਿਚਾਰ ਚਰਚਾ ਕਰਨ ਤੋਂ ਬਾਅਦ ਜਥੇਬੰਦੀ ਦੇ ਪਹਿਲੇ ਅਤੇ ਮਰਹੂਮ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂ ਵਾਲਾ ਦੀ ਬਰਸੀ 8ਦਸੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਨੱਥੂਵਾਲਾ ਗਰਬੀ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਤਮਾਮ ਉਮਰ ਕਿਸਾਨਾਂ ਮਜ਼ਦੂਰਾਂ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਜਦੋਜਹਿਦ ਕਰਨ ਵਾਲੇ ਸ਼ਿੰਦਰ ਸਿੰਘ ਨੱਥੂ ਵਾਲਾ 2018 ਵਿੱਚ ਸਾਡੇ ਕੋਲੋਂ ਸਰੀਰਕ ਤੌਰ ਤੇ ਵਿਛੜ ਗਏ ਸਨ|

ਪਰ ਉਹਨਾਂ ਵੱਲੋਂ ਸਾਰੀ ਉਮਰ ਲੋਕਾਂ ਲਈ ਕੀਤੀ ਗਈ ਘਾਲਣਾ ਅਤੇ ਸ਼ਿਧਾਂਤਕ ਵਿਚਾਰ ਨੂੰ ਉਚਿਆਉਂਦਿਆਂ ਹੋਇਆਂ ਹਰ ਸਾਲ ਉਹਨਾਂ ਦੀ ਬਰਸੀ ਮੌਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ|

ਉਹਨਾਂ ਕਿਹਾ ਕਿ ਉਹ ਨਵੰਬਰ ਮਹੀਨੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਇਸ ਵਾਰ ਸੀਜ਼ਨ ਲੰਬਾ ਹੋਣ ਦੇ ਕਾਰਨ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਦਸੰਬਰ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ |

ਇਸ ਮੌਕੇ ਇਕੱਤਰ ਹੋਏ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਦਾ ਕੰਮ ਤੇਜੀ ਨਾਲ ਚਲਾਇਆ ਜਾਵੇ ਅਤੇ ਮੰਡੀਆਂ ਵਿੱਚੋਂ ਲਿਫਟਿੰਗ ਦਾ ਪੂਰਾ ਪ੍ਰਬੰਧ ਕੀਤਾ ਜਾਵੇ|

ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਅਗਲੀ ਫਸਲ ਲਈ ਡੀਏਪੀ ਅਤੇ ਬੀਜਾਂ ਦਾ ਕਿਸਾਨਾਂ ਲਈ ਸਬਸਿਡੀ ਉਪਰ ਤੁਰੰਤ ਪ੍ਰਬੰਧ ਕੀਤਾ ਜਾਵੇ|

ਇਸ ਮੌਕੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਜਤਿੰਦਰ ਸਿੰਘ ਸਲੀਨਾ, ਜਰਨਲ ਸਕੱਤਰ ਸਤਨਾਮ ਸਿੰਘ ਹਰੀਏਵਾਲਾ ਪ੍ਰੈਸ ਸਕੱਤਰ ਤਜਿੰਦਰ ਸਿੰਘ ਭੇਖਾ, ਬਲਾਕ ਆਗੂ ਬਲਵਿੰਦਰ ਸਿੰਘ ਹਰੀਏਵਾਲਾ ਫਰੀਦਕੋਟ ਜ਼ਿਲ੍ਹੇ ਦੇ ਜ਼ਿਲਾ ਆਗੂ ਬਲਵਿੰਦਰ ਸਿੰਘ ਧੂੜਕੋਟ, ਯਾਦਵਿੰਦਰ ਸਿੰਘ ਸਿਬੀਆ ਗੁਰਮੀਤ ਸਿੰਘ ਭੇਖਾ ਸੁਖਦੀਪ ਸਿੰਘ ਪਤੰਗਾ ਭੇਖਾ ਆਤਮਾ ਸਿੰਘ ਭੇਖਾ ਜਗਰੂਪ ਸਿੰਘ ਮਾਹਲਾ ਮਹਿੰਦਰ ਸਿੰਘ ਮਾਹਲਾ ਅਤੇ ਸਿੰਦਰ ਪ੍ਰਧਾਨ ਜੀ ਦੀ ਧਰਮਪਤਨੀ ਭੈਣ ਇੰਦਰ ਕੌਰ ਆਦਿ ਆਗੂ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *