ਪੰਜਾਬ ਸਰਕਾਰ ਵੱਲੋਂ 2 DSP ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ 2 ਡੀਐਸਪੀ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੀ ਸੂਚੀ ਵਿਚ ਸਾਬਕਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਨਾਮ ਵੀ ਸ਼ਾਮਲ ਹੈ।
ਇਨ੍ਹਾਂ ਸਾਰਿਆਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਦਾ ਪ੍ਰਬੰਧ ਕਰਨ ਲਈ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।
ਸਰਕਾਰ ਵੱਲੋਂ ਤਤਕਾਲੀ ਸੀਆਈਏ ਇੰਚਾਰਜ ਸ਼ਿਵਕੁਮਾਰ ਦੀ ਮਿਆਦ ਵਧਾਉਣ ਦੇ ਹੁਕਮ ਵੀ ਵਾਪਸ ਲੈ ਲਏ ਗਏ ਹਨ।
ਉਸ ਸਮੇਂ ਮੁਹਾਲੀ ਪੁਲੀਸ ਦੇ ਐਸਪੀ ਰੈਂਕ ਦੇ ਇੱਕ ਅਧਿਕਾਰੀ, ਜਿਸ ਦਾ ਨਾਂ ਇਸ ਸਾਰੀ ਕਹਾਣੀ ਵਿੱਚ ਸਾਹਮਣੇ ਆ ਰਿਹਾ ਸੀ, ਉਸ ਖ਼ਿਲਾਫ਼ ਵੀ ਐਸ.ਸੀ.ਐਨ. ਜਾਰੀ ਕੀਤਾ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ
1. ਸਮਰ ਵਨੀਤ, ਪੀ.ਪੀ.ਐਸ., ਡੀ.ਐਸ.ਪੀ
2. ਸਬ ਇੰਸਪੈਕਟਰ ਰੀਨਾ, ਸੀ.ਆਈ.ਏ., ਖਰੜ
3. ਸਬ ਇੰਸਪੈਕਟਰ (ਐਲ.ਆਰ.) ਜਗਤਪਾਲ ਜਾਂਗੂ, ਏ.ਜੀ.ਟੀ.ਐਫ
4. ਸਬ ਇੰਸਪੈਕਟਰ (ਐਲਆਰ) ਸ਼ਗਨਜੀਤ ਸਿੰਘ
5. ਏ.ਐਸ.ਆਈ ਮੁਖਤਿਆਰ ਸਿੰਘ
6. HC (LR) ਓਮ ਪ੍ਰਕਾਸ਼