Big Breaking: ਲੁਧਿਆਣਾ ਪੱਛਮੀ ਤੋਂ ਐਲਾਨੇ AAP ਉਮੀਦਵਾਰ ਸੰਜੀਵ ਅਰੋੜਾ ਦਾ ਵੱਡਾ ਬਿਆਨ
ਪੰਜਾਬ ਨੈੱਟਵਰਕ, ਲੁਧਿਆਣਾ
ਆਮ ਆਦਮੀ ਪਾਰਟੀ (AAP) ਦੁਆਰਾ ਲੁਧਿਆਣਾ ਪੱਛਮੀ ਵਿਧਾਨਸਭਾ ਸੀਟ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ, ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਸੰਜੀਵ ਅਰੋੜਾ ਨੇ ਟਵੀਟਰ ‘ਤੇ ਪੋਸਟ ਕਰਦਿਆਂ ਕਿਹਾ, “ਲੁਧਿਆਣਾ ਪੱਛਮੀ ਉਪ-ਚੋਣਾਂ ਲੜਨ ਲਈ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕਰਨ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਨਿਮਰਤਾਪੂਰਵਕ ਅਤੇ ਧੰਨਵਾਦੀ ਹਾਂ। ਆਪਣੇ ਜੱਦੀ ਸ਼ਹਿਰ ਨਾਲ ਡੂੰਘਾਈ ਨਾਲ ਜੁੜੇ ਵਿਅਕਤੀ ਹੋਣ ਦੇ ਨਾਤੇ, ਮੈਂ ਆਪਣੇ ਲੋਕਾਂ ਦੀ ਸੇਵਾ ਸਮਰਪਣ ਅਤੇ ਇਮਾਨਦਾਰੀ ਨਾਲ ਕਰਨ ਦੀ ਉਮੀਦ ਕਰਦਾ ਹਾਂ।”
Humbled and grateful to the leadership @AamAadmiParty for reposing faith in me to contest the Ludhiana West bye-elections. As someone deeply connected to my hometown, I look forward to serving my people with dedication and sincerity. @aappunjab pic.twitter.com/LFAR6Pyvpp
— Sanjeev Arora (@MP_SanjeevArora) February 26, 2025
ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਇਹ ਸੀਟ ਖ਼ਾਲੀ ਹੋ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸੰਜੀਵ ਅਰੋੜਾ, ਜੋ ਪਹਿਲਾਂ ਹੀ ਰਾਜ ਸਭਾ ਮੈਂਬਰ ਹਨ, ਦੀ ਉਮੀਦਵਾਰੀ ਨਾਲ AAP ਦੀ ਪੰਜਾਬ ਵਿੱਚ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਸਪੱਸ਼ਟ ਹੁੰਦੀ ਹੈ।
ਸੰਜੀਵ ਅਰੋੜਾ ਨੂੰ ਆਪ ਦੁਆਰਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸੂਤਰਾਂ ਵੱਲੋਂ ਪੰਜਾਬ ਰਾਜਨੀਤੀ ਵਿੱਚ ਇਹ ਚਾਲ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੰਭਾਵੀ ਰਾਜ ਸਭਾ ਉਮੀਦਵਾਰੀ ਨਾਲ ਵੀ ਜੋੜੀ ਜਾ ਰਹੀ ਹੈ। ਵਿਸ਼ਲੇਸ਼ਕਾਂ ਅਨੁਸਾਰ, ਇਸ ਨਾਲ ਪਾਰਟੀ ਰਾਸ਼ਟਰੀ ਪੱਧਰ ‘ਤੇ ਆਪਣੀ ਪਹੁੰਚ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।