ਹੜ੍ਹਾਂ ਕਾਰਨ ਘਰੋਂ ਬੇਘਰ ਹੋਏ, ਰਾਹਤ ਕੈਂਪਾਂ ‘ਚ ਰਹਿ ਰਹੇ ਬੱਚਿਆਂ ਨੂੰ ਪੜਾਉਣ ਜਾ ਰਹੇ ਨੇ AISF ਦੇ ਕਾਰਕੁੰਨ
ਫਾਜ਼ਿਲਕਾ ( ਪਰਮਜੀਤ ਢਾਬਾਂ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਹੜ੍ਹਾਂ ਕਾਰਨ ਸਕੂਲਾਂ ਦੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਬੱਚਿਆਂ ਨੂੰ ਰਾਹਤ ਕੈਂਪਾਂ ਵਿੱਚ ਫੜਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਰਾਹਤ ਕੈਂਪਾਂ ਵਿੱਚ ਪਹੁੰਚ ਕੇ ਏਆਈਐਸਐਫ ਦੇ ਕਾਰਕੁਨਾਂ ਵੱਲੋਂ ਇਹਨਾਂ ਨੰਨੇ-ਮੁੰਨੇ ਬੱਚਿਆਂ ਨੂੰ ਪੜਾਇਆ ਗਿਆ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਸੂਬਾ ਸਕੱਤਰ ਸੁਖਵਿੰਦਰ ਕੁਮਾਰ, ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਦੱਸਿਆ ਕਿ ਸੂਬੇ ਵਿੱਚ ਹੜ੍ਹਾਂ ਕਰਕੇ ਸਕੂਲ ਬੰਦ ਹਨ।ਇਸ ਕਾਰਨ ਆਪਣੇ ਘਰਾਂ ਵਿੱਚੋਂ ਉੱਠ ਕੇ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੇ ਰਹਿਣ ਦੇ ਲਈ ਕੇਂਦਰ ਬਣਾਏ ਗਏ ਹਨ। ਹੜਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਸਕੂਲ ਅਜੇ ਛੇਤੀ ਲੱਗਣ ਦੇ ਸਾਰ ਨਹੀਂ ਹਨ।
ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਏ.ਆਈ.ਐਸ.ਐਫ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਲੋਕਾਂ ਦੇ ਰਹਿਣ ਦੇ ਲਈ ਬਣੇ ਕੇਂਦਰ ਪਿੰਡ ਮੌਜਮ, ਰਾਣਾ, ਸਲੇਮ ਸ਼ਾਹ, ਬਹਿਕ ਖਾਸ ਵਿੱਚ ਇਸ ਮੁਹਿੰਮ ਤਹਿਤ ਜਥੇਬੰਦੀ ਦੇ ਵਿਦਿਆਰਥੀ ਆਗੂਆਂ ਨੇ ਉੱਥੇ ਜਾ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੇ ਹਨ। ਅੱਜ ਚਾਹੇ ਹੜ੍ਹਾਂ ਕਰਕੇ ਕਈ ਪਿੰਡਾਂ ਦੇ ਸਕੂਲ ਬੰਦ ਹੋਣ ਕਰਕੇ ਵਿਦਿਆਰਥੀ ਸਕੂਲਾਂ ਤੋਂ ਦੂਰ ਹੋ ਗਏ ਹਨ, ਪਰ ਹੜ੍ਹਾ ਵਿੱਚ ਡੁੱਬੇ ਸਕੂਲ, ਫਿਰ ਵੀ ਬੱਚੇ ਪੜਨਾ ਚਾਹੁੰਦੇ ਹਨ।
ਬੱਚੇ ਪੜ੍ਹਾਈ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਹਰ ਰੋਜ਼ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਨਾ ਬੱਚਿਆਂ ਦਾ ਪੜ੍ਹਨ ਦਾ ਸਲੀਕਾ ਦੱਸਦਾ ਹੈ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਸਾਰੇ ਸਮਾਜਿਕ ਸੰਗਠਨਾਂ,ਅਧਿਆਪਕਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ ਬੱਚਿਆਂ ਦੀ ਸਿੱਖਿਆ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਲੜਕੀਆਂ ਦੇ ਸੁਬਾ ਕੋ-ਕਨਵੀਨਰ ਸੰਜਨਾਂ ਢਾਬਾਂ ਅਤੇ ਜ਼ਿਲ੍ਹਾ ਆਗੂ ਕੀਰਤੀ ਫਾਜ਼ਿਲਕਾ ਨੇ ਕਿਹਾ ਕਿ ਫਾਜ਼ਿਲਕਾ ਬਾਰਡਰ ਏਰੀਆ ਪਹਿਲਾਂ ਹੀ ਵਿਦਿਅਕ ਪੱਖ ਤੋਂ ਅਤੇ ਆਰਥਿਕ ਤੰਗੀਆਂ ਤੋਂ ਗੁਜ਼ਰ ਰਿਹਾ ਹੈ। ਇਹਨਾਂ ਹੜ੍ਹਾਂ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋਇਆ ਹੈ।
ਵਿਦਿਆਰਥੀ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜਿਹੜੇ ਵੀ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਹਨ, ਉਹਨਾਂ ਬੱਚਿਆਂ ਦੇ ਸਕੂਲਾਂ ਵਿੱਚ ਇੱਕ ਸਾਲ ਦੀਆਂ ਫੀਸਾਂ ਮਾਫ਼ ਕੀਤੀਆਂ ਜਾਣ। ਇਸ ਮੁਹਿੰਮ ਜਥੇਬੰਦੀ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਸਟਾਲਿਨ ਲਮੋਚੜ, ਕਰਨ ਫਾਜ਼ਿਲਕਾ, ਨੀਰਜ ਫਾਜ਼ਿਲਕਾ, ਕੁਨਾਲ ਫਾਜ਼ਿਲਕਾ ਪ੍ਰਵੀਨ ਹਸਤਾਂ ਕਲਾਂ, ਮਨਜਿੰਦਰ ਬੱਗੇ ਕਾ ਅਤੇ ਤਮੰਨਾ ਬੱਗੇ ਕਾ ਨੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਨੂੰ ਪੜ੍ਹਾਉਣ ਲਈ ਜਾ ਰਹੇ ਹਨ।

