ਕਾਂਗਰਸ ਵੱਲੋਂ 21 ਉਮੀਦਵਾਰਾਂ ਦਾ ਐਲਾਨ, ਕੇਜਰੀਵਾਲ ਦੇ ਖਿਲਾਫ਼ ਲੜੇਗਾ ਇਹ ਵੱਡਾ ਲੀਡਰ ਚੋਣ! ਪੜ੍ਹੋ ਪੂਰੀ ਲਿਸਟ
ਪੰਜਾਬ ਨੈੱਟਵਰਕ, ਦਿੱਲੀ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ 21 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਸੰਦੀਪ ਦੀਕਸ਼ਿਤ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।
ਪ੍ਰਦੇਸ਼ ਪ੍ਰਧਾਨ ਦੇਵੇਂਦਰ ਯਾਦਵ ਬਾਦਲੀ ਚੋਣ ਲੜਨਗੇ। ਰੋਹਿਤ ਚੌਧਰੀ, ਰਾਗਿਨੀ ਨਾਇਕ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ।
ਜਦਕਿ ਅਨਿਲ ਚੌਧਰੀ ਪਟਪੜਗੰਜ ਤੋਂ ਅਤੇ ਮੁਦਿਤ ਅਗਰਵਾਲ ਚਾਂਦਨੀ ਚੌਕ ਤੋਂ ਉਮੀਦਵਾਰ ਹੋਣਗੇ। ਪਟਪੜਗੰਜ ਤੋਂ ਆਮ ਆਦਮੀ ਪਾਰਟੀ ਨੇ ਅਵਧ ਓਝਾ ਨੂੰ ਟਿਕਟ ਦਿੱਤੀ ਹੈ। ਕਾਂਗਰਸ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ।